ਦੇਹਰਾਦੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਧਿਆਨ ਗੁਫ਼ਾ ਵਿਚ 17 ਘੰਟੇ ਏਕਾਂਤਵਾਸ ਕੀਤਾ, ਹੁਣ ਗੜਵਾਲ ਮੰਡਲ ਵਿਕਾਸ ਨਿਗਮ (ਜੀਐੱਮਵੀਐੱਨ) ਨੇ ਉਸ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਲਈ ਨਿਗਮ ਨੇ ਆਪਣੀ ਵੈੱਬਸਾਈਟ ‘ਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਪੂਰੇ ਯਾਤਰਾ ਸੀਜ਼ਨ ਤਕ ਇਸ ਗੁਫ਼ਾ ‘ਚ ਧਿਆਨ ਲਈ ਬੁਕਿੰਗ ਕੀਤੀ ਜਾ ਸਕੇਗੀ।
ਇਸ ਲਈ ਨਿਗਮ ਰੋਜ਼ਾਨਾ 990 ਰੁਪਏ ਫੀਸ ਲਵੇਗਾ। ਵੱਧ ਤੋਂ ਵੱਧ ਇੱਥੇ ਤਿੰਨ ਦਿਨਾਂ ਦੀ ਬੁਕਿੰਗ ਕੀਤੀ ਜਾ ਸਕੇਗੀ।
ਇਹ ਸਹੂਲਤਾਂ ਹਨ ਗੁਫ਼ਾ ‘ਚ
ਧਿਆਨ ਗੁਫ਼ਾ ‘ਚ ਬਿਜਲੀ ਤੇ ਪਾਣੀ ਦੀ ਸਹੂਲਤ ਤਾਂ ਹੈ ਹੀ, ਇਸ ਤੋਂ ਇਲਾਵਾ ਸਵੇਰ ਦੀ ਚਾਹ, ਨਾਸ਼ਤਾ, ਲੰਚ, ਸ਼ਾਮ ਦੀ ਚਾਹ ਤੇ ਰਾਤ ਦਾ ਖਾਣਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 24 ਘੰਟੇ ਨਿਗਮ ਦਾ ਸਟਾਫ ਗੁਫ਼ਾ ਵਿਚ ਸੇਵਾ ਦੇਣ ਲਈ ਤਿਆਰ ਰਹੇਗਾ। ਇਸ ਲਈ ਲੋਕਲ ਫੋਨ ਵਿਵਸਥਾ ਵੀ ਦਿੱਤੀ ਗਈ ਹੈ।