ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਵਿਚ 7 ਅਪੈ੍ਰਲ 2025 ਤੋ ਲਿਥੀਅਮ ਬੈਟਰੀ ਵਾਲੇ ਪਾਵਰ ਬੈਕ ਦੀ ਹਾਵਾਈ ਸਫਰ ਦੌਰਾਨ ਵਰਤੋ ਤੇ ਰੱਖਣ ਸਬੰਧੀ ਨਵੇ ਨਿਯਮ ਲਾਗੂ ਹੋ ਹਰੇ ਹਨ। ਇਨਾਂ ਨਿਯਮਾਂ ਤਹਿਤ ਪਾਵਰ ਬੈਕ ਨਾਲ ਕੋਈ ਦੀ ਡਿਵਾਈਸ ਨੂੰ ਸਫਰ ਦੌਰਾਨ ਚਾਰਜ਼ ਕਰਨ ਦੀ ਮਨਾਹੀ ਹੋਵੇਗੀ। ਇਸ ਤੋ ਇਲਾਵਾ ਪਾਵਾਰ ਬੈਕ ਨੂੰ ਆਪਣੀ ਸੀਟ ਦੇ ਉਪਰ ਰੱਖੇ ਬੈਗ ਵਿਚ ਰੱਖਣਾ ਵੀ ਮਨ੍ਹਾ ਹੋਵੇਗਾ। ਪਾਵਾਰ ਬੈਕ ਨੂੰ ਸਿਰਫ ਸਾਹਮਣੇ ਦੀ ਕੁਰਸੀ ਦੇ ਪਿਛੇ ਬਣੀ ਜੇਬ ਵਿਚ ਰੱਖਿਆ ਜਾ ਸਕੇਗਾ ਜਾਂ ਇਸ ਨੂੰ ਛੋਟੇ ਬੈਗ ਵਿਚ ਰੱਖ ਸਕਦੇ ਹੋ ਜੋ ਤੁਸੀ ਹਮੇਸ਼ਾ ਆਪਣੇ ਪਾਸ ਰੱਖਦੇ, ਜਿਸ ਨੂੰ ਜਹਾਜ ਦੇ ਚੜਨ/ਉਤਰਨ ਸਮੇ ਸਾਹਮਣੇ ਵਾਲੀ ਸੀਟ ਦੇ ਹੇਠਾਂ ਰੱਖਦੇ ਹੋ।
ਫੋਟੋ: ਪਾਵਰ ਬੈਕ ਕਾਰਨ ਜਹਾਜ ਵਿਚ ਅੱਗ।