ਤੁੰਗ ਚੁੰਗ ਦੀ ਸੰਗਤ ਵੱਲੋਂ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਸਬੰਧੀ ਪ੍ਰੋਗਰਾਮ

0
175

ਹਾਂਗਕਾਂਗ (ਪੰਜਾਬੀ ਚੇਤਨਾ): ਗੁਰੂ ਨਾਨਕ ਦਰਬਾਰ ਤੁੰਗ ਚੁੰਗ ਵੱਲੋਂ ਸੰਗਤ ਨਾਲ ਰਲ ਕੇ ਬੀਤੇ ਦਿਨੀਂ ਲੋਕਾਂ ਵਿਚ ਵਾਤਾਵਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਦਿਨ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਵਿੱਚ ਤੁੰਗ ਚੁੰਗ ਤੋਂ ਸੰਗਤ ਡਿਸਕਵਰੀ ਬੇਅ ਗਈ ਅਤੇ ਸਮੁੰਦਰ ਕੰਢੇ ਵਾਹਿਗੁਰੂ ਦਾ ਨਾਮ ਜੱਪਣ ਨਾਲ ਸ਼ੁਰੂ ਹੋਏ ਇਸ ਪਿਕਨਿਕ ਵਾਲੇ ਮਹੌਲ ਵਿੱਚ ਕਰਨਵੀਰ ਸਿੰਘ ਖ਼ਾਲਸਾ ਅਤੇ ਹੋਰ ਅਧਿਆਪਕਾਂ ਵੱਲੋਂ ਬੱਚਿਆਂ ਨਾਲ ਚੰਗੀ ਸੇਹਤ ਅਤੇ ਵਾਤਾਵਰਨ ਦੀ ਸੰਭਾਲ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ।
ਇੱਥੇ ਹੀ ਬੱਚਿਆਂ ਨੇ ਕਈ ਖੇਡਾਂ ਖੇਡੀਆਂ। ਸੰਗਤ ਨੇ ਵੀ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਵਿਚਾਰ ਚਰਚਾ ਕੀਤੀ। 

ਨਾਲ ਲਿਆਂਦੇ ਚਾਹ – ਪਕੌੜਿਆਂ ਦਾ ਅਨੰਦ ਮਾਨਣ ਉਪਰੰਤ ਬੱਚਿਆਂ, ਬੀਬੀਆਂ ਅਤੇ ਵੀਰਾਂ ਵਲੋਂ ਰਲ ਕੇ ਬੀਚ ਤੇ ਸਫਾਈ ਕੀਤੀ ਗਈ । ਇਸ ਦੌਰਾਨ ਬੀਚ ਤੇ ਬੈਠੇ ਲੋਕਾਂ ਵਲੋਂ ਅੰਗੂਠੇ ਖੜੇ ਕਰਕੇ ਇਸ ਕਾਰਜ਼ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।

ਪੂਰਾ ਦਿਨ ਡਿਸਕਵਰੀ ਬੇਅ ਸਮੁੰਦਰ ਕੰਢੇ ਗੁਜਾਰਨ ਤੋਂ ਬਾਦ ਸੰਗਤ ਵਾਪਸ ਤੁੰਗ ਚੁੰਗ ਆ ਗਈ ਤੇ ਅਗਲੇ ਪ੍ਰੋਗਰਾਮਾਂ ਬਾਰੇ ਵਿਚਾਰਾਂ ਹੋਣ ਲੱਗੀਆ। ਯਾਦ ਰਹੇ ਤੁੰਗ ਚੁੰਗ ਸਥਿਤ ਗੁਰੂ ਘਰ ਨਾਨਕ ਦਰਬਾਰ ਵੱਲੋਂ ਪਹਿਲਾਂ ਵੀ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਰਹੇ ਹਨ। ਇਸ ਇੱਕ ਦਿਨਾਂ ਪ੍ਰੋਗਰਾਮ ਵਿੱਚ 60 ਦੇ ਕਰੀਬ ਲੋਕਾਂ ਨੇ ਭਾਗ ਲਿਆ, ਜਿਨਾਂ ਵਿੱਚ ਖਾਸ ਸਨ, ਭਾਈ ਕਰਨਵੀਰ ਸਿੰਘ ਖ਼ਾਲਸਾ, ਸਤਪਾਲ ਸਿੰਘ ਢਿੱਲੋਂ, ਨਵਤੇਜ ਸਿੰਘ ਅਟਵਾਲ, ਰੇਸ਼ਮ ਸਿੰਘ ਸੁੱਖਾਨੰਦ, ਪਿਆਰਾ ਸਿੰਘ ਗਿੱਲ, ਮਲਕੀਤ ਸਿੰਘ ਮੁੰਡਾ ਪਿੰਡ, ਨਿਸ਼ਾਨ ਸਿੰਘ, ਗੋਪੀ ਸੰਧੂ, ਬਲਰਾਜ ਸਿੰਘ