ਉਨ੍ਹਾਂ ਸਮਿਆਂ ਵਿਚ ਘਰਾਂ ਦੇ ਦਰਵਾਜ਼ੇ ਵੀ ਇਸੇ ਤਰ੍ਹਾਂ ਦੇ ਡਾਟਦਾਰ ਹੁੰਦੇ ਸਨ ਪਰ ਉਨ੍ਹਾਂ ਦਾ ਆਕਾਰ ਇਨ੍ਹਾਂ ਦਰਵਾਜ਼ਿਆਂ ਨਾਲੋਂ ਛੋਟਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਲੈ-ਦੇ ਕੇ ਬਹੁਤਿਆਂ ਦਾ ਇਕ ਹੀ ਘਰ ਹੁੰਦਾ ਸੀ। ਰਿਹਾਇਸ਼ ਵੀ ਉਸੇ ਘਰ ਵਿਚ ਹੁੰਦੀ ਸੀ। ਪਸ਼ੂ ਵੀ ਉਸੇ ਘਰ ਵਿਚ ਰੱਖੇ ਜਾਂਦੇ ਸਨ।
ਊਠ ਪੱਠਿਆਂ ਦੇ ਲੱਦੇ-ਲਦਾਏ ਇਨ੍ਹਾਂ ਦਰਵਾਜ਼ਿਆਂ ਵਿਚ ਦੀ ਲੰਘ ਜਾਂਦੇ ਸਨ। ਘਰ ਵੀ ਬਹੁਤ ਖੁੱਲ੍ਹੇ ਹੁੰਦੇ ਸਨ। ਗਰਮੀਆਂ ਦੇ ਮੌਸਮ ਵਿਚ ਇਨ੍ਹਾਂ ਦਰਵਾਜ਼ਿਆਂ ਵਿਚ ਹੀ ਘਰ ਦੇ ਜੀਆਂ ਦਾ ਜ਼ਿਆਦਾ ਸਮਾਂ ਲੰਘਦਾ ਹੁੰਦਾ ਸੀ।
-0-
ਆਰੀ ਆਰੀ ਆਰੀ,
ਵਿਚ ਦਰਵਾਜ਼ੇ ਦੇ,
ਇਕ ਫੁੱਲ ਕੱਢਦਾ ਫੁਲਕਾਰੀ।
ਦਰਵਾਜ਼ਾ ਉਨ੍ਹਾਂ ਸਮਿਆਂ ਵਿਚ ਸਤਿਕਾਰ ਦਾ ਚਿੰਨ੍ਹ ਸਮਝਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਲੋਕ ਦੁੱਧ, ਮੱਖਣ, ਘਿਓ, ਅੱਧਰਿੜਕ, ਤਿਊੜਾਂ ਤੇ ਲੱਸੀਆਂ ਪੀਂਦੇ ਹੁੰਦੇ ਸਨ। ਲੋਕਾਂ ਵਿਚ ਅੰਨ੍ਹਾ ਜ਼ੋਰ ਹੁੰਦਾ ਸੀ। ਖੇਤੀ ਦਾ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ। ਉਨ੍ਹਾਂ ਸਮਿਆਂ ਦੀਆਂ ਮੁਟਿਆਰਾਂ ਵਿਚ ਵੀ ਲੋਹੜੇ ਦੀ ਜੁਆਨੀ ਹੁੰਦੀ ਸੀ। ਗਿੱਧੇ ਵਿਚ ਨੱਚਦੀਆਂ ਮੁਟਿਆਰਾਂ ਦੀ ਧਮਕ ਦਰਵਾਜ਼ਿਆਂ ਤੱਕ ਸੁਣੀ ਜਾਂਦੀ ਸੀ-
ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ ਪਰ ਘਰ ਦੇ ਕੰਮ-ਧੰਦੇ ਵਿਚ ਪੂਰਾ ਮਾਹਰ ਕੀਤਾ ਜਾਂਦਾ ਸੀ। ਕੁੜੀਆਂ ਦਾ ਜ਼ਿਆਦਾ ਸਮਾਂ ਕਢਾਈ, ਬੁਣਾਈ, ਕਤਾਈ ਵਿਚ ਲਗਦਾ ਹੁੰਦਾ ਸੀ। ਆਮ ਤੌਰ ‘ਤੇ ਹਰ ਘਰ ਵਿਚ ਤਿੰਨ-ਤਿੰਨ, ਚਾਰ-ਚਾਰ ਚਰਖੇ ਹੁੰਦੇ ਸਨ।
ਮੁਟਿਆਰਾਂ ਦੇ ਚਰਖੇ ਕੱਤਣ ਦੀਆਂ ਗੂੰਜਾਂ ਵੀ ਦਰਵਾਜ਼ਿਆਂ ਤੱਕ ਸੁਣੀਆਂ ਜਾਂਦੀਆਂ ਸਨ-
ਦਰਵਾਜ਼ਿਆਂ ਦੀ ਐਨੀ ਮਾਨਤਾ ਹੁੰਦੀ ਸੀ ਕਿ ਕੁੜੀਆਂ ਵਿਛਾਈਆਂ, ਝੋਲਿਆਂ, ਸਿਰਹਾਣਿਆਂ ਤੇ ਦਰਵਾਜ਼ਿਆਂ ਦੀ ਕਢਾਈ ਕਰਦੀਆਂ ਹੁੰਦੀਆਂ ਸਨ-