ਦਸਮੇਸ਼ ਪਿਤਾ ਦੇ ਲਾਡਲੇ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਘਰ ਲਈ ਕੀਤੀ ਕੁਰਬਾਨੀ ਤੇ 21 ਜੂਨ ਨੂੰ ਵਿਸ਼ੇਸ਼

0
254

ਸਿੱਖ ਇਤਿਹਾਸ ਵਿੱਚ ਪੀਰ ਬੁੱਧੂ ਸ਼ਾਹ ਜੀ ਦਾ ਨਾਮ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਧਰਮ ਦੇ ਸਹੀ ਅਰਥਾਂ ਨੂੰ ਪਛਾਣਿਆ ਅਤੇ ਉਸੇ ਰਾਹ ਤੇ ਚੱਲੇ। ਭਾਵੇਂ ਕਿ ਉਨ੍ਹਾਂ ਨੂੰ ਇਸ ਕੰਮ ਵਿੱਚ ਆਪਣੇ ਹਮ-ਮਜ਼੍ਹਬੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਉਹ ਮਜ਼ਬੂਤ ਇਰਾਦੇ ਤੇ ਦ੍ਰਿੜ ਨਿਸ਼ਚੇ ਨਾਲ ਇਸ ਰਾਹ ਤੇ ਚੱਲਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ “ਇਤੁ ਮਾਰਗਿ ਪੈਰੁ ਧਰੀਜੈ– ਸਿਰੁ ਦੀਜੈ ਕਾਣਿ ਨ ਕੀਜੈ” ਅਨੁਸਾਰ ਚੱਲਦੇ ਹੋਏ ਆਪ ਜੀ ਨੇ ਆਪਣਾ ਸਭ ਕੁਝ ਗੁਰੂ-ਚਰਨਾਂ ਵਿੱਚ ਅਰਪਣ ਕਰ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ।

ਸਮੁੱਚਾ ਸਿੱਖ ਜਗਤ ਅੱਜ ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ, ਸ਼ਰਧਾ, ਗੁਰੂ ਪਿਆਰ ਪ੍ਰਤੀ ਨਤਮਸਤਕ ਹੋ ਰਿਹਾ ਹੈ ।
Dr. Jaswinder Singh (Khalsa Diwan)