ਹਾਂਗਕਾਂਗ(ਪੰਜਾਬੀ ਚੇਤਨਾ) : ਬੀਤੇ ਐਤਵਾਰ ਖਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਵੱਲੋਂ ਇੰਟਰਨੈਸ਼ਨਲ ਟਰਬਨ ਡੇ 2025 ਚਿਮ ਸਾ ਸੂਈ ਸਟਾਰ ਫੈਰੀ ਤੇ ਮਨਾਇਆ ਗਿਆ | ਇਹ ਪਿਛਲੇ ਕਈ ਸਾਲਾਂ ਤੋਂ ਬਣਾਇਆ ਜਾਂਦਾ ਸੀ ਪਰ ਕੋਵਿਡ ਵਿੱਚ ਕੁਝ ਸਾਲ ਵਕਫਾ ਪੈ ਗਿਆ ਤੇ ਇਸ ਮੌਕੇ ਤੇ ਸਿੱਖ ਵਲੰਟੀਅਰਸ ਨੇ ਨੋਨ ਸਿੱਖਾਂ ਨੂੰ ਪੰਜਾਬੀਆਂ ਨੂੰ ਦਸਤਾਰ ਦੀ ਮਹਾਨਤਾ ਦੱਸਦੇ ਹੋਏ ਦਸਤਾਰਾਂ ਉਹਨਾਂ ਦੇ ਸਿਰਾਂ ਤੇ ਸਜਾਈਆਂ ਜਿਸ ਦਾ ਉਹਨਾਂ ਬਹੁਤ ਮਾਨ ਮਹਿਸੂਸ ਕੀਤਾ
ਇਸ ਮੌਕੇ ਤੇ ਸਿੱਖ ਲਿਟਰੇਚਰ ਵੀ ਉਹਨਾਂ ਨੂੰ ਵੰਡਿਆ ਗਿਆ ਤੇ ਇਸ ਵਿੱਚ ਕਰੀਬ 100 ਤੋਂ ਵੀ ਵੱਧ ਸੈਲਾਨੀਆਂ ਨੇ ਦਸਤਾਰਾਂ ਸਿਰ ਤੇ ਬੰਨ ਕੇ ਖੁਸ਼ੀ ਮਹਿਸੂਸ ਕੀਤੀ | ਇਸ ਲਈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ|