ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਭਾਰਤੀ ਸਭਿਅਤਾ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਜਿਨਾਂ ਵਿਚ ਅਹਿਮ ਹੈ ਇੰਡੀਅਨ ਆਰਟਸ ਸਰਕਲ। ਪਿਛਲੇ ਦਿਨੀ ਇਸ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਸਬੰਧੀ ਇੱਕ ਮੀਟਿੰਗ ਇੰਡੀਅਨ ਰੀਕਰੀਏਸ਼ਨ ਕਲੱਬ ਵਿੱਚ ਹੋਈ। 43ਵੀਂ ਸਾਲਾਨਾ ਮੀਟਿੰਗ ਵਿਚ ਸ੍ਰੀਮਤੀ ਰਾਣੋ ਵੱਸਨ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਚੁਣ ਲਿਆ ਗਿਆ ਅਤੇ ਸ੍ਰ. ਨਵਤੇਜ ਸਿੰਘ ਅਟਵਾਲ ਫਿਰ ਤੋਂ ਵਾਈਸ ਚੇਅਰਮੈਨ ਚੁਣੇ ਗਏ,
ਸੈਕਟਰੀ ਵਜੋਂ ਸ੍ਰੀਮਤੀ ਜੈਆ ਪੀਸਾਪਾਤੀ ਨੂੰ ਚੁਣਿਆ ਗਿਆ। ਖਜਾਨਚੀ ਦੀ ਜਿੰਮੇਵਾਰੀ ਫਿਰ ਤੋਂ ਸ੍ਰ. ਕੁਲਦੀਪ ਸਿੰਘ ਬੁੱਟਰ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਸ਼੍ਰੀ ਗੁੱਲ ਮੀਰਪੁਰੀ, ਸ੍ਰੀਮਤੀ ਮਾਨਸ਼ੀ ਭਾਰਗਵ, ਸ੍ਰੀਮਤੀ ਨੀਨਾ ਪੁਸ਼ਕਰਨਾ, ਸ੍ਰ. ਇੰਦਰਜੀਤ ਵੱਸਨ, ਸ਼੍ਰੀ ਬੌਬੀ ਨਤੇਸ਼, ਸ਼੍ਰੀ ਮੁਕੇਸ਼ ਅਸਨਾਨੀ, ਸ਼੍ਰੀ ਸੌਰਭ ਰਾਠੀ, ਡਾ. ਅਦਿਤੀ ਝਵੇਰੀ ਅਤੇ ਸ੍ਰ. ਸੁਮਿਤ ਸਿੰਘ ਬੁੱਟਰ ਨੂੰ ਕਾਰਜਕਾਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।