ਹਾਂਗਕਾਂਗ (ਢੁੱਡੀਕੇ) ਪੰਜਾਬ ਯੂਥ ਕੱਲਬ ਹਾਂਗਕਾਂਗ ਆਪਣੀ 25ਵੀਂ ਵਰੇ ਗੰਢ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਦੀ ਸ਼ੁਰੂਆਤ ਪਿਛਲੇ ਦਿਨੀ ਗੁਰੂ ਘਰ ਵਿਖੇ ਸਹਿਜ ਪਾਠ ਦੇ ਭੋਗ ਪਾ ਕੇ ਕੀਤੀ ਗਈ ਹੈ, ਇਸ ਪ੍ਰੋਗਰਾਮ ਦੀ ਸ਼ੁਰੁਆਤ ਚ ਗੁਰੂ ਘਰ ਨੂੰ ਬਿਲਡਿੰਗ ਉਸਾਰੀ ਫ਼ੰਡ ਦੇ ਤੌਰ ਤੇ 25000 ਡਾਲਰ ਦਿੱਤੇ ਗਏ, ਹੁਣ ਤੱਕ ਪੰਜਾਬ ਯੂਥ ਕਲੱਬ ਹਾਂਗਕਾਂਗ 1,25000 ਡਾਲਰ ਗੁਰੂ ਘਰ ਨੂੰ ਬਿਲਡਿੰਗ ਫ਼ੰਡ ਲਈ ਦੇ ਚੁੱਕਿਆ ਹੈ, ਅਰਦਾਸ ਉਪਰੰਤ ਗੁਰੂਘਰ ਦੀ ਡਿਜੀਟਲ ਲਾਇਬ੍ਰੇਰੀ ਚ ਇੱਕ ਮੀਟਿੰਗ ਕੀਤੀ ਗਈ। ਉਸ ਮੀਟਿੰਗ ਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਫੈਸਲਾ ਹੋਇਆ ਕਿ ਸਾਰਾ ਸਾਲ 25ਵੀਂ ਸਾਲ ਗਿਰਾਹ ਦੇ ਰੂਪ ਚ ਮਨਾਇਆ ਜਾਵੇ। ਜਿਸ ਦੇ ਵਿੱਚ ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ ਨੂੰ ਇੰਟਰਨੈਸਨਲ ਪੱਧਰ ਤੇ ਮਨਾਇਆ ਜਾਵੇ ਤੇ ਇੱਕ ਸਾਹਿਤਕ ਪ੍ਰੋਗਰਾਮ ਰਾਤਰੀ ਭੋਜ ਵੱਡੇ ਪੱਧਰ ਤੇ ਰੱਖਣ ਦੀ ਗੱਲ ਹੋਈ, ਤੇ ਇਸ ਪ੍ਰੋਗਰਾਮ ਚ ਇੱਕ ਵਧੀਆ ਸਮਾਜਿਕ ਕਲਾਕਾਰ ਬੁਲਾਉਣ ਦੀ ਗੱਲ ਵੀ ਹੋਈ, ਜਿਸ ਵਿੱਚ ਕਲੱਬ ਦੇ ਸਾਰੇ ਸਪਾਂਸਰਜ ਨੂੰ ਸੱਦਾਪੱਤਰ ਦੇਣ ਦੀ ਗੱਲ ਹੋਈ ਤੇ ਨਾਲ ਹੀ ਨਵੇਂ ਲੋਕਾਂ ਆਪਣੇ ਨਾਲ ਜੋੜਨ ਦੀ ਗੱਲ ਹੋਈ। ਇੱਕ ਅਹਿਮ ਫੈਸਲਾ ਕੀਤਾ ਗਿਆ ਕਿ ਹਰ ਤਿੰਨ ਮਹੀਨੇ ਬਾਅਦ ਸਾਰੇ ਮੈਂਬਰਾਂ ਦੀ ਇੱਕ ਮੀਟਿੰਗ ਹੋਇਆ ਕਰੇਗੀ, ਜਿਥੇ ਕੋਈ ਵੀ ਮੈਂਬਰ ਆਪਣਾ ਸੁਝਾਅ ਉਥੇ ਰੱਖ ਸਕਦਾ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਗਾਲਿਬ ਨੇ ਕੀਤੀ, ਹੋਏ ਕੰਮਾਂ ਦਾ ਜਿਕਰ ਕਲੱਬ ਦੇ ਸਕੱਤਰ ਨਵਤੇਜ ਸਿੰਘ ਅਟਵਾਲ ਨੇ ਕੀਤਾ, ਅਖੀਰ ਚ ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਗਾਲਿਬ ਨੇ ਇਸ ਮੀਟਿੰਗ ਚ ਆਏ ਮੈਂਬਰਾਂ ਦਾ ਧੰਨਵਾਦ ਕੀਤਾ।
































