ਅੱਜ ਨੌਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਵਸ ਹੈ,ਇਸ ਦੇ ਨਾਲ ਹੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ,ਭਾਈ ਦਿਆਲਾ ਜੀ ਅਤੇ ਹੋਰ ਸ਼ਹੀਦਾ ਨੂੰ ਵੀ ਕੋਟਨਿ ਕੋਟਿ ਪ੍ਰਨਾਮ।
ਵਾਹਿਗੁਰੂ ਜੀ ਕ੍ਰਿਪਾ ਕਰਨ ਸਾਨੂੰ ਪੂਰਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ,ਕ੍ਰਿਪਾ ਕਰਨ ਸਾਡੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭ ਜਾਏ।
ਗੁਰੂ ਸਾਹਿਬ ਦਾ ਕਥਨ ਹੈ…
ਭੈ ਕਾਹੂ ਕਉ ਦੇਤ ਨਹਿ , ਨਹਿ ਭੈ ਮਾਨਤ ਆਨ ॥
ਦਿੱਲੀ ਦੇ ਅੰਦਰ ਚਾਂਦਨੀ ਚੌਂਕ ਵਿੱਚ ਬੈਠੇ ਗੁਰੂ ਸਾਹਿਬ ਨੇ, ਹੱਥ ਤਲਵਾਰ ਫੜੀ ਜਲਾਦ ਦੀਆਂ ਅੱਖਾਂ ਵਿਚ ਅੱਖ ਪਾਕੇ ਇਹ ਗੱਲ ਆਖੀ ਹੋਵੇਗੀ ! ਕੇ ਗਿਆਨੀ ਉਹੀ ਹੁੰਦਾ ਹੈ ਹੋ ਨਾ ਤਾਂ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਤੋਂ ਡਰਦਾ ਹੈ !
ਅਸੀਂ ਉਹਨਾਂ ਗੁਰੂਆਂ ਦੇ ਵਾਰਿਸ ਹਾਂ ! ਆਓ ਕਿਸੇ ਕਿਸਮ ਦੇ ਡਰ ਭੈ ਤੋਂ ਉੱਪਰ ਉੱਠੀਏ ! ਆਪਣੇ ਜੀਵਨ ਨੂੰ ਗੁਰੂ ਬਚਨਾਂ ਨਾਲ ਜੋੜੀਏ।