ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਲਈ ਮਾਲੀ ਮੱਦਦ ਮਿਲੀ

0
570
ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਲਈ ਮਾਲੀ ਮਦਦ ਮਿਲੀ

ਹਾਂਗਕਾਂਗ (ਪੰਜਾਬੀ ਚੇਤਨਾ): ਬਹੁਤ ਲੰਮੇ ਸਮੇੇਂ ਤੋਂ ਅੱਖੋਂ ਪਰੋਖੇ ਕੀਤੇ ਗਏ ਹਾਂਗਕਾਂਗ ਵਿੱਚ ਵਿਸਵ ਯੁੱਧ ਦੇ ਸ਼ਹੀਦਾਂ ਦੀ ਯਾਦ ਲਈ ਮਾਲ਼ੀ ਮੱਦਦ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਸਬੰਧੀ ਹਾਂਗਕਾਂਗ ਸਥਿਤ ਭਾਰਤੀ ਕੋਂਸਲੇਟ ਜਨਰਲ ਵਲੋਂ ਆਪਣੇ ਸੋਸ਼ਲ ਮੀਡੀਏ ਰਾਹੀ ਇਹ ਖੁਸ਼ੀ ਸਾਂਝੀ ਕੀਤੀ ਹੈ ਜੋ ਇਸ ਪ੍ਰਕਾਰ ਹੈ :
ਹਾਂਗਕਾਂਗ ਅਤੇ ਮਕਾਊ ਐਸ ਏ ਆਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਹਾਂਗ ਕਾਂਗ ਦੇ ਹੈਪੀ ਵੈਲੀ ਵਿੱਚ ਹਿੰਦੂ ਮੰਦਰ ਵਿਖੇ ਭਾਰਤੀ ਸੈਨਿਕਾਂ ਦੇ ਯੁੱਧ ਸਮਾਰਕ ਦੀ ਦੇਖਭਾਲ ਲਈ ਸੁਰੱਖਿਆ ਦੀਵਾਰ ਦੇ ਨਿਰਮਾਣ ਲਈ 74,00,000/- ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ। ਭਾਰਤ ਦੇ ਕੌਂਸਲੇਟ ਜਨਰਲ ਹਾਂਗ ਕਾਂਗ ਨੇ ਅੱਜ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਹਿੰਦੂ ਐਸੋਸੀਏਸ਼ਨ ਹਾਂਗਕਾਂਗ ਨੂੰ ਪਹਿਲੀ ਕਿਸ਼ਤ ਵਜੋਂ ਗ੍ਰਾਂਟ ਦੀ ਅੱਧੀ ਰਕਮ ਦਾ ਚੈੱਕ ਸੌਂਪਿਆ। ਇਹ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਬਹਾਦਰਾਂ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਹੈ।

ਹਾਂਗਕਾਂਗ ਖ਼ਾਲਸਾ ਦੀਵਾਨ ਵੱਲੋਂ ਵੀ ਕਾਮਾਗਾਟਾ ਮਾਰੂ ਦੇ ਸ਼ਹੀਦਾਂ ਦੀ ਯਾਦ ਸਥਾਪਤ ਕਰਨ ਲਈ ਮਾਲੀ ਮੱਦਦ ਲਈ ਬੇਨਤੀ ਭਾਰਤ ਸਰਕਾਰ ਨੂੰ ਕਰਨੀ ਚਾਹੀਦੀ ਹੈ। ਯਾਦ ਰਹੇ ਕਾਮਗਾਟਾ ਮਾਰੂ ਦਾ ਭਾਰਤ ਦੀ ਅਜ਼ਾਦੀ ਵਿੱਚ ਇੱਕ ਅਹਿਮ ਯੋਗਦਾਨ ਹੈ ਜਿਸ ਦੀ ਸੁਰੂਆਤ ਹਾਂਗਕਾਂਗ ਦੇ ਗੁਰੂ ਘਰ ਤੋਂ ਹੋਈ ਸੀ ਪਰ ਅਜੇ ਤੱਕ ਉਸ ਦੀ ਕੋਈ ਵੀ ਯੋਗ ਯਾਦਗਾਰ ਨਹੀਂ ਹੈ।