ਸਲਾਨਾ ਧਾਰਮਿਕ ਸਮਰ ਕੈਂਪ ਲੱਗਾ

0
230

ਹਾਂਗਕਾਂਗ(ਪੰਜਾਬੀ ਚੇਤਾਨਾ) : ਹਰ ਸਾਲ ਦੀ ਤਰ੍ਹਾਂ ਖਾਲਸਾ ਦੀਵਾਨ ਸਿੱਖ ਟੈਂਪਲ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰਸਟ ਹਾਂਗਕਾਂਗ ਵੱਲੋਂ ਬੱਚਿਆਂ ਦਾ ਇੱਕ ਧਾਰਮਿਕ ਸਮਰ ਕੈਂਪ 24 ਅਗਸਤ ਨੂੰ ਸਾਈਕੁੰਗ ਵਿਖੇ ਲਿਖਾਇਆ ਗਿਆ ਜਿਸ ਵਿੱਚ 200 ਤੋਂ ਵੱਧ ਬੱਚਿਆਂ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਹਿੱਸਾ ਲਿਆ। ਇਹ ਕੈਂਪ ਸਵੇਰੇ 9:30 ਵਜੇ ਗੁਰਦੁਆਰਾ ਸਾਹਿਬ ਤੋਂ ਬੱਸਾ ਰਾਹੀਂ ਰਵਾਨਾ ਹੋਇਆ ਅਤੇ ਸਾਈਕੁੰਗ ਪਹੁੰਚਿਆ। ਉਸ ਤੋਂ ਪਹਿਲੇ ਬੱਚਿਆਂ ਨੇ ਜਪੁਜੀ ਸਾਹਿਬ ਦੇ ਜਾਪ ਕੀਤੇ ਤੇ ਫਿਰ ਵੱਖ-ਵੱਖ ਤਰਾਂ ਦੀਆਂ ਗੇਮਾਂ ਚ ਹਿੱਸਾ ਲਿਆ। ਬੱਚਿਆਂ ਨੇ ਸ਼ਾਮ ਨੂੰ ਰਹਿਰਾਸ ਦਾ ਪਾਠ ਕੀਤਾ ਅਤੇ ਬੱਚਿਆਂ ਨੂੰ ਇਤਿਹਾਸ ਵਿੱਚੋਂ ਸਵਾਲ ਜਵਾਬ ਪੁੱਛੇ ਗਏ । ਜਿਸ ਤੋਂ ਬਾਦ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਗਏ । ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਰਦਾਰ ਭਗਤ ਸਿੰਘ ਫੂਲ ਪ੍ਰਧਾਨ ਖਾਲਸਾ ਦੀਵਾਨ ਸਿੱਖ ਟੈਂਪਲ, ਸਰਦਾਰ ਜਸਕਰਨ ਸਿੰਘ ਵਾਂਦਰ ਸੈਕਰਟਰੀ, ਸਰਦਾਰ ਕੁਲਬੀਰ ਸਿੰਘ ਬਤਰਾ ਮੈਨੇਜਰ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰਸਟ, ਸਰਦਾਰ ਸ਼ਰਨਜੀਤ ਸਿੰਘ, ਸਰਦਾਰ ਬਲਜੀਤ ਸਿੰਘ, ਸਰਦਾਰ ਗੁਰਮੇਲ ਸਿੰਘ, ਬੀਬੀ ਸੁਰਚਨਾ ਕੌਰ। ਹੋਰ ਵੀ ਕਈ ਪਤਵੰਤੇ ਸਜੱਣਾਂ ਨੇ ਹਾਜ਼ਰੀਆਂ ਲਵਾ ਕੇ ਬੱਚਿਆਂ ਨੂੰ ੳਤੁਸ਼ਾਹਤ ਕੀਤਾ ਤੇ ਸਿੱਖੀ ਇਤਿਹਾਸ ਨਾਲ ਜੋੜਿਆ। ਅਖੀਰ ਵਿਚ ਪ੍ਰਬੰਧਕਾਂ ਨੇ ਸਭ ਦਾ ਧੰਨਵਾਦ ਕੀਤਾ ਤੇ ਗੁਰੂ ਘਰ ਵੱਲ ਚਾਲੇ ਪਏ।