ਹਾਂਗਕਾਂਗ (ਪੰਜਾਬੀ ਚੇਤਨਾ): ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਹਾਂਗਕਾਂਗ ਸਥਿਤ ਭਾਰਤੀ ਸਫਾਰਤਖਾਨੇ ਵਿੱਖੇ ਪੰਜਾਬ ਯੂਥ ਕਲੱਬ ਹਾਂਗਕਾਂਗ ਅਤੇ ਭਾਰਤੀ ਸਫਾਰਤਖਾਨੇ ਵਲੋਂ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਾਂਗਕਾਂਗ ਦੇ ਪੁਲਿਸ ਮੁੱਖੀ ਸ਼ਾਮਲ ਹੋਏ।
ਇਸ ਛੋਟੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਕੌਸਲੇਟ ਸ੍ਰੀਮਤੀ ਸੁਖਵੰਤ ਖਾਨਾਲੀਆ ਨੇ ਸਭ ਦਾ ਸੁਆਗਤ ਕਰਦੇ ਹੋਏ ਕੀਤੀ। ਉਹਨਾਂ ਨੇ ਸਭਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਫਸਫਲੇ ਬਾਰੇ ਚਰਚਾ ਕੀਤੀ। ਇਸ ਤੋਂ ਬਾਦ ਗੱਤਕੇ ਬਾਰੇ ਇੱਕ ਛੋਟੀ ਫਿਲਮ ਦਿਖਾਈ ਗਈ ਅਤੇ ਗ਼ਤਕੇ ਦੇ ਜੌਹਰ ਦਿਖਾਏ ਹਾਂਗਕਾਂਗ ਦੀ ਗੱਤਕਾ ਟੀਮ ਨੇ।
ਗੁਰੂ ਜੀ ਦੇ ਫ਼ਲਸਫੇ ਬਾਰੇ ਪ੍ਰਭਸ਼ਰਨ ਕੌਰ ਨੇ ਸਲਾਇਡ ਸੋਅ ਰਾਹੀਂ ਜਾਣਕਾਰੀ ਦਿੱਤੀ।
ਹਾਂਗਕਾਂਗ ਪੁਲਿਸ ਮੁਖੀ Mr. SIU Chak-yee ਨੇ ਸਭ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਸਿੱਖਾਂ ਵੱਲੋਂ ਹਾਂਗਕਾਂਗ ਦੀ ਤਰੱਕੀ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਵੀ ਕੀਤਾ। ਜਾਣ ਤੋਂ ਪਹਿਲਾਂ ਉਹਨਾਂ ਗੱਤਕੇ ਵਾਲੀ ਟੀਮ ਨੂੰ ਪੁਲੀਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਹਾਂਗਕਾਂਗ ਪੁਲਿਸ ਮੁੱਖੀ ਦਾ ਆਉਣ ਲੲ ਈ ਧੰਨਵਾਦ ਕਰਦਿਆਂ ਕੌਸਲ ਜਨਰਲ ਸ੍ਰੀਮਤੀ ਸੁਖਵੰਤ ਖਨਾਲੀਆ, ਪੰਜਾਬ ਯੂਥ ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਗਾਲਿਬ, ਮੀਤ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਅਤੇ ਸਕੱਤਰ ਨਵਤੇਜ ਸਿੰਘ ਅਟਵਾਲ ਵਲੋਂ ਸਨਮਾਨ ਚਿੰਨ੍ਹ ਤੇ ਸਿੱਖੀ ਬਾਰੇ ਕਿਤਾਬ ਭੇਟ ਕੀਤੀ ਗਈ।
ਪ੍ਰੋਗਰਾਮ ਦੇ ਅਗਲੇ ਪੜਾਅ ਦੌਰਾਨ ਦਸਤਾਰ ਬੰਦੀ ਮੁਕਾਬਲੇ ਹੋਏ।
ਜਿਸ ਵਿੱਚ ਜੇਤੂ ਬੱਚਿਆਂ ਨੂੰ ਸ੍ਰੀਮਤੀ ਸਤਵੰਤ ਖਨਾਲੀਆ, ਪੰਜਾਬ ਯੂਥ ਕਲੱਬ ਦੇ ਅਹੁੱਦੇਦਾਰਾਂ ਅਤੇ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਪ੍ਰਧਾਨ ਭਗਤ ਸਿੰਘ ਫ਼ੂਲ ਵਲੋਂ ਸਨਮਾਨ ਚਿੰਨ੍ਹ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ।
ਕਵੀਸ਼ਰ ਭਾਈ ਜਸਕਰਨ ਸਿੰਘ ਜੋ ਪੂਰੇ ਖਾਲਸਾਈ ਬਾਣੇ ਵਿੱਚ ਆਏ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਗੀਤ ਪੇਸ਼ ਕੀਤਾ ਗਿਆ ਜੋਂ ਉਹਨਾਂ ਦੀ ਆਪਣੀ ਲਿਖਤ ਸੀ।
ਅਖ਼ੀਰ ਵਿੱਚ ਕੌਸਲੇਟ ਜਨਰਲ ਵਲੋ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਵੀ ਮਾਣ ਦਿੱਤਾ ਗਿਆ।
ਇਸ ਯਾਦਗਾਰੀ ਸਮਾਗਮ ਦੇ ਅਖੀਰ ਵਿੱਚ ਚਾਹ, ਲੱਡੂ ਤੇ ਵੇਸਣ ਬਰਫੀ ਨਾਲ ਹਰ ਇੱਕ ਦਾ ਮੂੰਹ ਮਿੱਠਾ ਕਰਵਾਇਆ ਗਿਆ। ਚਟਪਟੇ ਸੁਆਦ ਲਈ ਸਮੋਸੇ ਵੀ ਹਾਜ਼ਰ ਸਨ।
ਪੰਜਾਬ ਯੂਥ ਕਲੱਬ ਪ੍ਰਧਾਨ ਸ ਗੁਰਦੇਵ ਸਿੰਘ ਜੀ ਗ਼ਾਲਿਬ ਵਲੋਂ ਹਰ ਇੱਕ ਦਾ ਧੰਨਵਾਦ ਕੀਤਾ ਗਿਆ, ਖ਼ਾਸ ਕਰਕੇ ਗੱਤਕਾ ਟੀਮ ਅਤੇ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦਾ।