ਹਾਂਗਕਾਂਗ, (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਭਾਰਤੀ ਕੌਾਸਲੇਟ ਵਲੋਂ ਭਾਰਤ ਦੀ ਆਜ਼ਾਦੀ ਦਾ 73ਵਾਂ ਦਿਹਾੜਾ ਕੌਾਸਲ ਜਨਰਲ ਦੀ ਰਿਹਾਇਸ਼ ‘ਤੇ ਸਮਾਗਮ ਕਰਕੇ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕੌਾਸਲ ਜਨਰਲ ਹਾਂਗਕਾਂਗ ਸ੍ਰੀਮਤੀ ਪਿ੍ਅੰਕਾ ਚੌਹਾਨ ਵਲੋਂ ਭਾਰਤ ਦਾ ਝੰਡਾ ਲਹਿਰਾ ਕੇ ਕੀਤੀ ਗਈ | ਇਸ ਮੌਕੇ ਭਾਰਤ ਦਾ ਰਾਸ਼ਟਰੀ ਗੀਤ ਗਾਉਣ ਨਾਲ ਛੋਟੇ-ਛੋਟੇ ਬੱਚਿਆਂ ਵਲੋਂ ਕੋਰੀਓਗ੍ਰਾਫ਼ੀ, ਯੋਗਾ, ਡਾਂਸ ਅਤੇ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਕੌਾਸਲ ਜਨਰਲ ਵਲੋਂ ਆਜ਼ਾਦੀ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਹਾਂਗਕਾਂਗ ਵਸਦੇ ਭਾਰਤੀ ਭਾਈਚਾਰੇ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ | ਆਜ਼ਾਦੀ ਦਿਹਾੜੇ ਮੌਕੇ ਪੇਸ਼ ਕੀਤੇ ਪ੍ਰੋਗਰਾਮ ਨੂੰ ਸੁਚਾਰੂ ਤਰੀਕੇ ਨਾਲ ਪ੍ਰਵਾਨ ਚਾੜ੍ਹਨ ‘ਚ ਮਲਿਆਲਮ ਅਕੈਡਮੀ, ਤੇਲਗੂ ਸਮਾਖਿਆ, ਆਈ. ਵੀ. ਈ. ਡੀ., ਸਟੈੱਪ ਬਾਏ ਸਟੈੱਪ ਡਾਂਸ ਸੈਂਟਰ, ਸੁਰ ਸਾਧਨਾ ਗਰੁੱਪ, ਜਸਟ ਡਾਂਸ ਸੁਸਾਇਟੀ ਅਤੇ ਖਾਲਸਾ ਦੀਵਾਨ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |