ਮਹਾਰਾਜਾ ਰਣਜੀਤ ਸਿੰਘ ਇਕ ਬਹਾਦਰ ਜੰਗਜੂ, ਦਲੇਰ ਤੇ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ: ਅਁਜ ਬਰਸੀ ਤੇ ਵਿਸੇਸ਼

0
31

ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਮਹਾਰਾਜਾ ਰਣਜੀਤ ਸਿੰਘ ਜੋ ਸ਼ੇਰ-ਏ-ਪੰਜਾਬ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਜਿਸਨੇ ਪੰਜਾਬ ਤੇ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਵੀ ਰਾਜ ਕੀਤਾ ਹੈ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ‘ਤੇ ਵੱਖਰੀ ਪਹਿਚਾਣ ਦਿੱਤੀ। ਪੰਜਾਬ ‘ਚ ਵੱਸਦੇ ਹਰ ਭਾਈਚਾਰੇ ਨੂੰ ਇੱਕੋ ਧਾਗੇ ‘ਚ ਪਰੋਈ ਰੱਖਿਆ। ਹੱਕ, ਸੱਚ ਤੇ ਇਮਾਨਦਾਰੀ ਦਾ ਰਾਜ ਦਿੱਤਾ।
ਅੱਜ ਭਾਵੇਂ ਲੱਖ ਵਾਰੀ ਸਰਕਾਰਾਂ ਇਹ ਝੂਠੇ ਤੇ ਫੋਕੇ ਦਾਅਵੇ ਕਰਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀਆਂ ਸਹੂਲਤਾਂ ਜਨਤਾ ਨੂੰ ਦੇਵਾਂਗੇ, ਰਾਜ ਨਹੀ ਸੇਵਾ ਦੇ ਨਾਅਰੇ ਜਿੰਨੇ ਮਰਜ਼ੀ ਲਾਉਣ। ਇਹ ਸਭ ਕਹਿਣ ਦੀਆਂ ਗੱਲਾਂ ਹਨ।ਇਹ ਸਭ ਸਚਾਈ ਤੋਂ ਕੋਹਾਂ ਦੂਰ ਨੇ। ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਵਰਗੇ ਧਰਮੀ ਰਾਜੇ ਦੀ ਹਮੇਸ਼ਾ ਘਾਟ ਰੜਕਦੀ ਰਹੇਗੀ। 

Dr. Jaswinder Singh (Khalsa Diwan)

LEAVE A REPLY

Please enter your comment!
Please enter your name here