ਖਾਲਸਾ ਦੀਵਾਨ ਵਿਖੇ ਦਰਸ਼ਨ ਕਰਨ ਵਾਲੇ ਚੀਨਿਆ ਦੀ ਗਿਣਤੀ ਵਧੀ

0
497

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਸਥਿਤ ਗੁਰੂ ਘਰ ਖਾਲਸਾ ਦੀਵਾਨ ਹਾਂਗਕਾਂਗ ਵਿਚ ਦਰਸ਼ਨਾਂ ਲਈ ਅਉਣ ਵਾਲੇ ਚੀਨੀ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਵਿਚਾਰ ਪ੍ਰਬੰਧਕ ਕਮੇਟੀ ਦੇ ਮੀਤ-ਪ੍ਰਧਾਨ ਭਾਈ ਗੁਰਨਾਮ ਸਿੰਘ ‘ਸ਼ਾਹਪੁਰ’ ਦੇ ਸਨ।ਉਨਾਂ ਅਗੇ ਕਿਹਾ ਇਹ ਵਾਧਾ ਖਾਸ ਕਰਕੇ ਨਵੀ ਬਿਲਡਿਗ ਬਨਣ ਤੋ ਬਾਦ ਸੁਰੂ ਹੋਇਆ ਹੈ।
ਬੀਤੇ ਸ਼ਨੀਵਰ ਉਹ ਵਿਚ ਚੀਨੀ ਸੰਸਥਾਂ ਦੇ ਕੁਝ ਮੈਬਰਾਂ ਨਾਲ ਗੱਲ ਬਾਤ ਕਰ ਰਹੇ ਸਨ ਜੋ ਕਿ ਗੂਰੂ ਘਰ ਦਰਸ਼ਨਾ ਲਈ ਆਏ ਹੋਏ ਸਨ। ਇਸ ਸੰਸਥਾਂ ‘ਟਰਾਨਸਲੇਟ ਫਾਰ ਹਰ’ ਦੇ ਮੈਬਰਾਂ ਨੇ ਦੱਸਿਆ ਕਿ ਉਹਨਾਂ ਗੁਰੂ ਘਰ ਆ ਕੇ ਸਿੱਖ ਧਰਮ ਦੀ ਵਿਲ਼ਖਣਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹ ਗੁਰੂ ਘਰ ਦੀ ਲੰਗਰ ਪ੍ਰਥਾ ਤੋ ਬਹੁਤ ਪ੍ਰਭਾਵਤ ਹੋਏ। ਉਹਨਾਂ ਮੈਬਰਾਂ ਵਿਚੋ ਕੁਝ ਇਕ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਸਿੱਖ ਇਕ ਵੱਖਰਾ ਧਰਮ ਹੈ ਤੇ ਇਹ ਕਿਵੇ ਹਿਦੂ ਧਰਮ ਤੋ ਵੱਖ ਹੈ। ਦੇਖਣ ਵਿਚ ਆਇਆ ਹੈ ਕਿ ਹਰ ਹਫਤੇ 2–3 ਚੀਨੇ ਗਰੁਪ ਗੂਰੂ ਘਰ ਫੇਰੀ ਪਾਉਦੇ ਹਨ, ਇਹਨਾਂ ਵਿਚ ਬਹੁ-ਗਿਣਤੀ ਵਿਦਿਆਰਥੀਆਂ ਦੀ ਹੁੰਦੀ ਹੈ।