ਹਾਂਗਕਾਂਗ 17 ਅਕਤੂਬਰ 2017(ਗਰੇਵਾਲ): ਅੱਜ ਸਵੇਰੇ ਉਸ ਵੇਲੇ ਹਾਂਗਕਾਂਗ ਹਾਈਕੋਰਟ ਵਿਚ ਦਹਿਸਤ ਵਾਲਾ ਮਹੋਲ ਬਣ ਗਿਆ ਜਦ ਇਕ ਕੇਸ ਦੀ ਸੁਣਵਾਈ ਦੌਰਾਨ ਇਕ ਵਿਅਕਤੀ ਨੇ ਵੱਡਾ ਚਾਕੂ ਕੱਢ ਕੇ ਚੀਨੀ ਵਿਚ ਉਚੀ ਅਵਾਜ ਕਹਿਣਾ ਸੂਰੂ ਕਰ ਦਿਤਾ ” ਆਨਿਆ, ਅਨਿਆ” ਤੇ ਕੁਝ ਹੋਰ ਚੀਨੀ ਵਿਚ ਕਿਹਾ। ਇਸ ਤੋ ਬਾਅਦ ਉਹ ਉਥੋ ਖਿਸਕ ਗਿਆ। ਅਦਾਲਤ ਦੀ ਕਾਰਵਾਈ ਮੁਅਤਲੀ ਕਰ ਦਿੱਤੀ ਗਈ। ਪਲੀਸ ਨੇ ਪੂਰੀ ਬਿਲਡਿਗ ਦੀ ਤਲਾਸੀ ਲਈ ਪਰ ਕੁਝ ਹੱਥ ਨਹੀ ਲੱਗਾ। ਪੁਲੀਸ ਅਨੁਸਾਰ ਇਹ ਵਿਅਕਤੀ ਕੋਈ 50 ਸਾਲ ਦੀ ਉਮਰ ਦੇ ਕਰੀਬ ਹੈ ਤੇ ਚੀਨ ਵਾਲੀ ਚੀਨੀ ਬੋਲਦਾ ਹੈ। ਪੁਲੀਸ਼ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਉਸ ਦਾ ਅਦਾਲਤ ਵਿਚ ਚੱਲ ਰਹੇ ਕੇਸ ਦੀ ਸੁਣਵਾਈ ਨਾਲ ਕੋਈ ਸਬੰਧੀ ਹੈ।