ਹਾਂਗਕਾਂਗ ਦੀ ਸੰਗਤ ਵੱਲੌਂ ਛਬੀਲਾਂ

0
125
ਹਾਂਗਕਾਂਗ ਦੀ ਸੰਗਤ ਵੱਲੌਂ ਛਬੀਲ

ਹਾਂਗਕਾਂਗ (ਪੰਜਾਬੀ ਚੇਤਨਾ) ਬੀਤੇ ਐਤਵਾਰ ਖਾਲਸਾ ਦੀਵਾਨ ਸਿੱਖ ਟੈਂਪਲ ਵੱਲੋਂ ਸਟਾਰ ਫੈਰੀ ਤੇ ਛਬੀਲ ਦਾ ਇੰਤਜ਼ਾਮ ਕੀਤਾ ਗਿਆ, ਜਿਸ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇਕ ਛਬੀਲ ਲਗਾਈ ਗਈ ਜਿਸ ਵਿੱਚ ਵਲੰਟੀਅਰ ਸਿੱਖਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਵਿੱਚ ਤਕਰੀਬਨ 10 ਹਜਾਰ ਫਰੀ ਡਰਿੰਕ ਲੋਕਲ ਕਮਿਊਨਿਟੀ ਅਤੇ ਦੂਜੀਆਂ ਕਮਿਊਨਿਟੀਆਂ ਨੂੰ ਵੰਡੇ ਗਏ, ਨਾਲ ਦੀ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪਰਚੇ ਵੀ ਵੱਡੇ ਗਏ, ਜਿਸ ਵਿੱਚ ਸਿੱਖ ਧਰਮ ਬਾਰੇ ਮੁਢਲੀ ਜਾਣਕਾਰੀ ਸੀ । ਇਸ ਵਿੱਚ ਵਿਸ਼ੇਸ਼ ਯੋਗਦਾਨ ਭਾਈ ਬਲਜੀਤ ਸਿੰਘ, ਭਾਈ ਸੁਖਦੇਵ ਸਿੰਘ ਸਭਰਾ, ਭਾਈ ਸ਼ਰਨਜੀਤ ਸਿੰਘ, ਭਾਈ ਜਰਨੈਲ ਸਿੰਘ, ਨੇ ਵੱਧ ਚੜ ਕੇ ਹਿੱਸਾ ਲਿਆ । ਸਮੂਹ ਸੰਗਤ ਦਾ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ । ਇਹ ਛਬੀਲ ਪਿਛਲੇ ਕਈ ਸਾਲਾਂ ਤੋਂ ਲੱਗ ਰਹੀ ਸੀ ਪਰ ਕੋਵਿਡ ਕਰਕੇ ਕੁਝ ਸਾਲ ਨਹੀਂ ਲੱਗ ਸਕੀ ਪਰ ਫਿਰ ਪਿਛਲੇ ਸਾਲ ਤੋਂ ਚਾਲੂ ਕੀਤੀ ਗਈ ਹੈ।
ਐਤਵਾਰ ਨੂੰ ਹੀ ਖਾਲਸਾ ਦੀਵਾਨ (ਸਿੱਖ ਟੈਂਪਲ) ਹਾਂਗਕਾਂਗ ਦੇ ਬੈਨਰ ਹੇਠ, ਹਰ ਸਾਲ ਦੀ ਤਰ੍ਹਾਂ ਤਿਨ ਸ਼ੂਈ ਵਾਈ ਇਲਾਕੇ ਦੇ ਸਿੱਖ ਭਾਈਚਾਰੇ ਵੱਲੋਂ 5ਵੇਂ ਸਿੱਖ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਅਤੇ ਸ਼ਹੀਦੀ ਨੂੰ ਸਮਰਪਿਤ ਛਬੀਲ ਦਾ ਪ੍ਰਬੰਧ ਕੀਤਾ ਗਿਆ । ਇਹ ਛਬੀਲ ਸੰਨ 2016 ਤੋਂ ਹਰ ਸਾਲ ਸੰਗਤਾਂ ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ, ਇਸ ਸਮਾਗਮ ਦਾ ਉਦੇਸ਼ ਹਾਂਗਕਾਂਗ ਦੇ ਸਥਾਨਕ ਭਾਈਚਾਰੇ ਨੂੰ ਸਾਡੇ ਸਿੱਖ ਇਤਿਹਾਸ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਹੈ। ਇਸ ਸਮਾਗਮ ਦੌਰਾਨ ਸਿੱਖ ਕੌਮ ਵੱਲੋਂ ਅਤੁੱਟ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ।
ਬੱਚਿਆਂ ਵੱਲੋਂ ਵੀ ਸਥਾਨਕ ਲੋਕਾਂ ਨੂੰ ਸਿੱਖ ਸਾਹਿਤ ਬਾਰੇ ਪਰਚੇ ਵੰਡੇ ਗਏ ਅਤੇ ਪ੍ਰਬੰਧਕ ਕਮੇਟੀ ਨੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਇਸ ਧਾਰਮਿਕ ਕਾਰਜ ਲਈ ਮੁਫਤ ਤੋਹਫ਼ੇ ਵੀ ਵੰਡੇ। ਇਸ ਪ੍ਰੋਗਰਾਮ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮੂਲਾ ਸਿੰਘ ਜੀ, ਭਾਈ ਗੁਰਦੇਵ ਸਿੰਘ ਮਾਲੂਵਾਲ ਜੀ, ਭਾਈ ਹਰਵਿੰਦਰ ਸਿੰਘ ਮੱਲ੍ਹੀ, ਭਾਈ ਰਵਿੰਦਰ ਸਿੰਘ ਜੀ, ਭਾਈ ਕਰਮਜੀਤ ਸਿੰਘ ਜੀ, ਅਤੇ ਭਾਈ ਅਵਤਾਰ ਸਿੰਘ ਗਿੱਲ ਵੀ ਮੌਜੂਦ ਸਨ। ਪ੍ਰਬੰਧਕਾ ਨੇ ਤਿਨ ਸ਼ੂਈ ਵਾਈ ਦੇ ਸਮੁੱਚੇ ਸਿੱਖ ਭਾਈਚਾਰੇ ਦਾ ਉਹਨਾਂ ਦੀਆਂ ਸੇਵਾਵਾਂ ਨਿਭਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here