ਹਾਂਗਕਾਂਗ ਮੁੱਖੀ ਨੇ ਘੱਟ ਤਨਖਾਹ ਲੈਣ ਤੋਂ ਕੀਤਾ ਇਨਕਾਰ

0
936

ਹਾਂਗਕਾਂਗ(ਪਚਬ): ਦੁਨੀਆਂ ਵਿਚ ਕੋਰਨਾ ਕਾਰਨ ਆ ਰਹੀ ਵਿੱਤੀ ਮੰਦਹਾਲੀ ਕਾਰਨ ਬਹੁਤ ਸਾਰੇ ਲੀਡਰ ਅਪਾਣੀਆਂ ਤਨਖਾਹਾਂ ਘਟਾ ਰਹੇ ਹਨ ਪਰ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਆਪਣੀ ਤਨਖਾਹ ਵਿਚ ਕਮੀ ਕਰਨ ਤੋ ਇਨਕਾਰ ਕਰ ਦਿਤਾ ਹੈ। ਇਸ ਸਬੰਧੀ ਪਿਛਲੇ ਦਿਨੀ ਸਰਕਾਰ ਵਿਰੋਧੀ ਤੇ ਸਰਕਾਰ ਪੱਖੀ ਲੀਡਰਾਂ ਨੇ ਕੈਰੀ ਲੈਮ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੀ ਤਨਖਾਹ ਵਿਚ ਹੋਣ ਵਾਲਾ ਸਲਾਨਾ ਵਾਧਾ ਲੈਣ ਤੋ ਇਨਕਾਰ ਕਰ ਦੇਣ। ਇਸ ਸਬੰਧੀ ਜਦ ਕੈਰੀ ਲੈਮ ਨੂੰ ਅੱਜ ਮੀਡੀਆ ਨੇ ਪੱਛਿਆ ਤਾਂ ਉਨਾ ਕਿਹਾ ਕਿ ਉਹ ਇਸ ਸਮੇਂ ਕੋਰਨਾ ਪੀੜਤਾਂ ਲਈ ਹੋਰ ਰਾਹਤ ਪੈਕਿਜ ਤਿਆਰ ਵਿਚ ਵਿਆਸਤ ਹਨ ਅਤੇ ਹੋਰ ਅਹਿਮ ਸਰਕਾਰੀ ਅਧਿਕਾਰੀਆ ਸਮੇਤ ਉਹਨਾਂ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਵਿੱਚ ਦਿੱਤੀ ਹੈ।ਹਾਂਗਕਾਂਗ ਦੀ ਮੱਖੀ ਦੀ ਮਹੀਨੇ ਦੀ ਤਾਨਖਾਹ 4 ਲੱਖ 34000 ਹੋਵੇਗੀ ਜੋ ਕਿ ਦੁਨੀਆਂ ਦੇ ਲੀਡਰਾਂ ਵਿਚ ਸਭ ਤੋਂ ਵੱਧ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਅਤੇ ਦੱਖਣੀ ਕੋਰਿਆ ਦੇ ਲੀਡਰਾਂ ਨੇ 30% ਤਨਖਾਹ ਵਿਚ ਕਮੀ ਕੀਤੀ ਹੈ ਅਤੇ ਸਿੰਘਾਪੁਰ ਦੇ ਲੀਡਰਾਂ ਨੇ ਦੋ ਮਹੀਨੇ ਦੀ ਤਨਖਾਹ ਨਾ ਲੈਣ ਦਾ ਐਲਾਨ ਕੀਤਾ ਹੈ। ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਗਿਣਤੀ 935 ਹੋ ਗਈ ਹੈ ਜਦ ਕਿ 236 ਵਿਅਕਤੀ ਇਸ ਤੋ ਛੁਟਕਾਰਾ ਪਾ ਚੁੱਕੇ ਹਨ। ਪੂਰੀ ਦੁਨੀਆਂ ਵਿੱਚ ਇਸ ਵੇਲੇ ਕਰੋਨਾ ਪੀੜਤਾਂ ਦੀ ਗਿਣਤੀ 1,352,287 ਹੋ ਗਈ ਹੈ ਤੇ ਇਸ ਤੋ 287,699 ਵਿਅਕਤੀ ਛੁਟਕਾਰਾ ਪਾ ਚੁੱਕੇ ਹਨ।