ਹਾਂਗਕਾਂਗ(ਪਚਬ): ਹਾਂਗਕਾਂਗ ਕਰੋਨਾ ਪੀੜਤਾਂ ਦੀ ਗਿਣਤੀ ਅਜੇ ਵੀ ਵੱਧ ਰਹੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜੈ ਦੱਸਦੇ ਹਨ ਕਿ ਹਾਂਗਕਾਂਗ ਚ’ ਕਰੋਨਾ ਦੇ ਹੁਣ ਤੱਕ 765 ਕੇਸ ਹੋ ਚੁੱਕੇ ਹਨ ਤੇ ਇਨਾਂ ਵਿਚ ਇਕ 40 ਦਿਨਾਂ ਦਾ ਬੱਚਾ ਵੀ ਸ਼ਾਮਲ ਹੈ। ਇਹ ਬੱਚਾ ਹਾਂਗਕਾਂਗ ਦਾ ਸਭ ਤੋ ਛੋਟੀ ਉਮਰ ਦਾ ਕੋਰਨਾ ਪੀੜਤ ਹੈ। ਪਿਛਲੇ 24 ਘੰਟਿਆ ਦੌਰਾਨ ਕੁਲ 52 ਨਵੇਂ ਕੇਸ ਸਾਹਮਣੇ ਆਏ ਹਨ। ਇਸੇ ਦੌਰਾਨ 147 ਲੋਕਾਂ ਨੇ ਇਸ ਬਿਮਾਰੀ ਤੋ ਛੁਟਕਾਰਾ ਵੀ ਪਾਇਆ ਹੈ।
ਬੀਤੇ ਦੋ ਦਿਨਾਂ ਤੋਂ ਕਾਰਓਕੇ ਵਿਖੇ ਹੋਏ ਕੇਸਾਂ ਤੇ ਬਾਅਦ ਲੋਕਾਂ ਦੇ ਦਬਾਅ ਅੱਗੇ ਝੁਕਦੇ ਹੋਏ ਸਰਕਾਰ ਨੇ ਹਾਂਗਕਾਂਗ ਦੇ ਸਭ ਕਾਰਓਕੇ ਬੰਦ ਕਰਨ ਦੇ ਹੁਕਮ ਦਿਤੇ ਹਨ। ਇਸ ਤੋਂ ਇਲਾਵਾ ਅੱਜ ਕੀਤੇ ਹੁਕਮਾਂ ਅਨੁਸਾਰ ਕਾਰੋਓਕੇ ਤੇ ਇਲਾਵਾ ਨਾਇਟ ਕਲੱਬ, ਕਲੱਬ ਹਾਊਸ ਅਤੇ ਮਹਾਯੌਂਗ ਵੀ ਅਲਗੇ ਹੁਕਮਾਂ ਤੱਕ ਬੰਦ ਰਹਿਣਗੇ॥