ਹਾਂਗਕਾਂਗ ‘ਚ ਗੁਰਦੁਆਰਾ ਸਾਹਿਬਾਨ ਦੀਆਂ ਸੇਵਾਵਾਂ 20 ਜਨਵਰੀ ਤੱਕ ਮੁਲਤਵੀ

0
508

ਹਾਂਗਕਾਂਗ (ਜੰਗ ਬਹਾਦਰ ਸਿੰਘ)-ਕੋਵਿਡ-19 ਮਹਾਂਮਾਰੀ ਦੀ ਪੰਜਵੀਂ ਲਹਿਰ ਦੇ ਪ੍ਰਕੋਪ ਦੇ ਚੱਲਦਿਆਂ ਸਰਕਾਰ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਖ਼ਾਲਸਾ ਦੀਵਾਨ ਅਤੇ ਗੁਰੂ ਨਾਨਕ ਦਰਬਾਰ (ਤੁੰਗ ਚੁੰਗ) ਦੇ ਹਫ਼ਤਾਵਾਰੀ ਸਮਾਗਮ ਅਤੇ ਹੋਰ ਸਾਰੀਆਂ ਸੇਵਾਵਾਂ 20 ਜਨਵਰੀ ਤੱਕ ਮੁਲਤਵੀ ਕੀਤੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਾਂਗਕਾਂਗ ਸਰਕਾਰ ਵਲੋਂ ਕੋਵਿਡ-19 ਦੇ ਪੰਜਵੀਂ ਲਹਿਰ ਦੇ ਫ਼ੈਲਾਅ ਦੇ ਚੱਲਦਿਆਂ ਸਾਰੇ ਵੱਡੇ ਸਮਾਗਮ ਰੱਦ ਕਰਨ ਦੇ ਨਾਲ ਜਿੰਮ, ਬਿਊਟੀ ਪਾਰਲਰ, ਮਸਾਜ ਪਾਰਲਰ, ਗੇਮਿੰਗ ਸੈਂਟਰ ਅਤੇ ਲੇਜ਼ਰ ਐਂਡ ਕਲਚਰ ਵਿਭਾਗ ਅਧੀਨ ਆਉਂਦੇ ਸਾਰੇ ਸਥਾਨ 14 ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਸਰਕਾਰ ਵਲੋਂ 8 ਜਨਵਰੀ ਤੋਂ ਭਾਰਤ ਸਮੇਤ ਆਸਟ੍ਰੇਲੀਆ, ਕੈਨੇਡਾ, ਫ਼ਰਾਂਸ, ਪਾਕਿਸਤਾਨ, ਇੰਗਲੈਂਡ, ਫਿਲਪੀਨਸ ਅਤੇ ਅਮਰੀਕਾ ਦੀ ਹਵਾਈ ਉਡਾਣਾਂ ‘ਤੇ 14 ਦਿਨਾਂ ਲਈ ਪਾਬੰਦੀ ਲਾਗੂ ਕੀਤੀ ਗਈ ਹੈ |