ਸਿੱਖ ਕੌਮ ਮਰਜੀਵੜੇ ਯੋਧਿਆਂ ਦੀ ਕੌਮ ਹੈ ਜੋ ਸਿੱਖੀ ਸਿਧਾਂਤ ਲਈ ਸ਼ਹਾਦਤ ਦਾ ਜਾਮ ਪੀਂਦਿਆਂ ਇਤਿਹਾਸ ਨੂੰ ਨਵੀਂ ਆਭਾ ਪ੍ਰਦਾਨ ਕਰਦੇ ਹਨ। ਭਾਈ ਮਨੀ ਸਿੰਘ ਉਨ੍ਹਾਂ ਸਿਦਕੀ ਪਰਵਾਨਿਆਂ ਵਿੱਚੋਂ ਹਨ, ਜਿਨ੍ਹਾਂ ਦਾ ਪਰਿਵਾਰ ਛੇਵੇਂ ਸਤਿਗੁਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦਿਆਂ ਧਰਮ ਯੁੱਧਾਂ ਵਿੱਚ ਸੀਸ ਭੇਟ ਕਰਦਾ ਹੈ। ਭਾਈ ਮਨੀ ਸਿੰਘ ਜੀ ਆਪਣੇ 12 ਭਰਾਵਾਂ ਵਿੱਚੋਂ ਸਨ ਜੋ ਧਰਮ ਯੁੱਧ ਵਿੱਚ ਸ਼ਹੀਦ ਹੋਏ ਅਤੇ ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਟਵਾ ਸ਼ਹਾਦਤ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਜੀ ਦੀ ਉਮਰ ਉਸ ਵੇਲੇ 90 ਵਰ੍ਹਿਆਂ ਦੀ ਸੀ। ਭਾਈ ਮਨੀ ਸਿੰਘ ਜੀ ਨੂੰ ਅਨੇਕ ਕਸ਼ਟਾਂ ਤੋਂ ਬਾਅਦ ਬੰਦ-ਬੰਦ ਕੱਟਦਿਆਂ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਨੇ ਗੁਰੂ ਦੇ ਭਾਣੇ ਵਿੱਚ ਸ਼ਹਾਦਤ ਨੂੰ ਪ੍ਰਵਾਨ ਕਰਦਿਆਂ ਪੂਰੀ ਅਡੋਲਤਾ ਨਾਲ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਂਦਿਆਂ ਬੰਦ-ਬੰਦ ਕਟਵਾਇਆ। ਸਿੱਖ ਇਤਿਹਾਸ ਦੇ ਇਸ ਸਿਦਕੀ ਯੋਧੇ ਨੂੰ ਸਿਜਦਾ।
Dr. Jaswinder Singh (Khalsa Diwan)






























