ਹਾਂਗਕਾਂਗ(ਪੰਜਾਬੀ ਚੇਤਨਾ) : ਬੀਤੇ ਕੱਲ ਹਾਂਗਕਾਂਗ ਦੇ ਵਿਤ ਸਕਤਰ Paul Chan Mo-po ਨੇ ਲੈਜੀਕੋ ਵਿਚ ਸਾਲ 2025-26 ਦਾ ਬਜਟ ਪੇਸ਼ ਕੀਤਾ ਜਿਸ ਵਿਚ ਸਰਕਾਰ ਨੇ ਆਪਣੀ ਅਮਦਨ ਵਿਚ ਵਾਧਾ ਕਰਨ ਲਈ ਬਹੁਤ ਸਾਰੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਇਹਨਾਂ ਵਿਚੋ ਕੁਝ ਇਕ ਇਸ ਤਰਾਂ ਹਨ:
* ਸਰਕਾਰੀ ਕਰਮਚਾਰੀਆਂ ਵਿਚ ਵਾਧੇ ਤਾ ਰੋਕ।
* ਅਗਲਾ 3 ਸਾਲਾਂ ਦੌਰਾਨ 10,000 ਕਰਮਚਾਰੀਆਂ ਦੀ ਛਾਟੀ।
* ਸਕੂਲ ਵਿਦਿਆਰਥੀਆਂ ਨੂੰ ਮਿਲਦੀ 2500 ਡਾਲਰ ਦੀ ਮਦਦ ਬੰਦ।
* ਸੀਨੀਅਰ ਸਿਟੀਜਨ ਲਈ ਯਾਤਰਾਂ ਲਈ 2 ਡਾਲਰ ਸਕੀਮ ਕੀਤੀ ਮਹਿਗੀ। ਹੁਣ 10 ਡਾਲਰ ਤੋਂ ਵੱਧ ਦੇ ਕਰਾਏ ਦਾ ਦੇਣਾ ਹੋਵੇਗਾ 20% ਤੇ ਮਹੀਨੇ ਵਿਚ 240 ਯਾਤਰਾਵਾਂ ਦੀ ਲਿਮਟ।
* ਵੀਜ਼ਾ ਫੀਸਾਂ ਵਿਚ ਭਾਰੀ ਵਾਧਾ, ਉਦਾਹਰਣ: ਵੀਜਾ ਵਾਧੇ ਦੀ ਜੋ ਫੀਸ ਪਹਿਲਾਂ 230 ਡਾਲਰ ਸੀ ਉਹ ਹੁਣ 600 ਡਾਲਰ ਕਰ ਦਿਤੀ ਗਈ ਹੈ ਜਦ ਕਿ 6 ਮਹੀਨੇ ਤੋ ਵੱਧ ਦਾ ਵੀਜੇ ਲਈ ਫੀਸ 1300 ਡਾਲਰ।
* ਏਅਰ ਪੋਰਟ ਫੀਸ 120 ਤੋ ਵਧਾ ਕੇ 200 ਡਾਲਰ ਦਾ ਐਲਾਨ।
* ਲੈਡ ਬਾਰਡਰ ਤੋ ਲੰਘਣ ਵਾਲੀਆਂ ਗੱਡੀਆਂ ਤੇ ਟੋਲ, ਜਿਵੇ ਕਿ ਕਾਰ ਲਈ 200 ਡਾਲਰ।
* ਟੇਲੈਨਟ ਸਕੀਮ ਅਧੀਨ ਅਰਜੀ ਦੀ ਫੀਸ਼ ਹੋਵੇਗੀ 600 ਡਾਲਰ।
* ਬਾਸਕਟਿ ਬਾਲ ਤੇ ਜੂਆ ਸੁਰੂ ਕਰਨ ਦਾ ਵਿਚਾਰ ਜਿਵੇਂ ਫੁਟਬਾਲ ਤੇ ਹੁਦਾ ਹੈ।
* ਯੂਨੀਵਰਸਿਟੀਆਂ ਨੂੰ ਮਿਲਦੀ ਆਰਥਕ ਮਦਦ ਵਿਚ ਕਟੋਤੀ।
* 40 ਲੱਖ ਤਕ ਦੀ ਪ੍ਰਪਟੀ ਖਦੀਦਣ ਤੇ ਸਟੈਪ ਡਿਉਟੀ 100 ਡਾਲਰ ਜੋ ਪਹਿਲਾ 30 ਲੱਖ ਸੀ ਲਿਮਟ ਸੀ।
* ਸੈਲਰੀ ਟੈਕਸ ਤੇ ਬਿਜਨਸ ਟੈਕਸ ਵਿਚ ਪਹਿਲਾ 1500 ਡਾਲਰ ਤੱਕ ਦਾ ਟੈਕਸ ਮੁਆਫ।
ਇਸ ਤਰਾਂ ਇਸ ਵਿਤੀ ਸਾਲ ਦੌਰਾਨ ਸਰਾਕਾਰ ਨੂੰ 87.2 ਬਿਲ਼ਅਨ ਡਾਲਰ ਦਾ ਘਾਟਾ ਹੋਵੇਗਾ ਜਿਸ ਬਾਰੇ ਪਹਿਲਾ 100 ਬਿਲੀਆਨ ਹੋਣ ਦੀ ਸਭਾਵਨਾ ਸੀ।