ਹਾਂਗਕਾਂਗ(ਪੰਜਾਬੀ ਚੇਤਨਾ) ਹਾਂਗਕਾਂਗ ਵਿਚ ਪੰਜਾਬੀ ਫਿਲਮਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਪਰ ਚੰਗੀਆਂ ਫਿਲਮਾਂ ਦੇਖਣਾ ਦਾ ਮੌਕਾ ਦਰਸ਼ਕਾਂ ਨੂੰ ਮਿਲਦਾ ਰਹਿਦਾ ਹੈ। ਇਸੇ ਤਹਿਤ ਬਹੁ-ਚਰਚਿਤ ਫਿਲਮ ‘ਮਸਤਾਨੇ’ ਦੇ ਲਗਾਤਾਰ 2 ਸ਼ੋਅ ਹਾਂਗਕਾਂਗ ਵਿਚ 25-26 ਅਗਸਤ ਨੂੰ ਹੋਈ। ਦੋਵਾਂ ਸ਼ੋਆਂ ਵਿਚ ਲੋਕਾਂ ਨੇ ਭਰਭੂਰ ਹਾਜ਼ਰੀ ਲੁਆਈ। ਲਗਭਗ ਹਰ ਇਕ ਇਸ ਫਿਲਮ ਦੀ ਤਾਰੀਫ ਕਰ ਰਿਹਾ ਸੀ। ਉਨਾਂ ਅਨੁਸਾਰ ਫਿਲਮ ਨੇ ਇਕ ਵਾਰ ਫਿਰ ਸਿੱਖ ਇਤਿਹਾਸ ਨੂੰ ਜਿੰਦਾ ਕਰ ਦਿਤਾ ਹੈ। ਸਿਰਫ ਕੁਝ ਇਕ ਲੋਕਾਂ ਨੂੰ ਹੀ ਇਤਿਹਾਸ ਦੇ ਇਸ ਦੌਰ ਬਾਰੇ ਪਤਾ ਸੀ ਪਰ ਫਿਲਮ ਦੇਖਣ ਤੋ ਬਾਅਦ ਹਰ ਇਕ ਇਸ ਤੋ ਜਾਣੂ ਹੋ ਗਿਆ। ਬੱਚਿਆ ਤੇ ਇਸ ਫਿਲਮ ਦਾ ਖਾਸ ਅਸਰ ਦੇਖਣ ਨੂੰ ਮਿਲਿਆ ਤੇ ਉਹ ਵੀ ਇਸ ਦੀ ਤਾਰੀਫ ਕਰ ਰਹੇ ਸਨ। ਕੁਝ ਇਕ ਵਿਅਕਤੀ ਅਜਿਹੇ ਵੀ ਸਨ ਜਿਨਾਂ ਅਨੁਸਾਰ ਫਿਲਮ ਵਿੱਚ ਇਤਿਹਾਸ ਦਾ ਬਹੁਤ ਹੀ ਛੋਟਾ ਹਿੱਸਾ ਦਿਖਾਇਆ ਗਿਆ ਜਦ ਕਿ ਉਹ ਇਕ ਵੱਡਾ ਹਿੱਸਾ ਪਰਦੇ ਤੇ ਦੇਖਣ ਲਈ ਆਏ ਸਨ। ਉਨਾਂ ਨੂੰ ਆਸ ਹੀ ਕਿ ਇਸ ਫਿਲਮ ਦੀ ਸਫਲਤਾ ਤੋਂ ਬਾਅਦ ਸਿੱਖ ਇਤਿਹਾਸ ਤੇ ਹੋਰ ਫਿਲਮਾਂ ਵੀ ਜਰੂਰ ਬਨਣੀਆਂ ਚਾਹੀਦੀਆਂ ਹਨ।
ਇਸ ਫਿਲਮ ਸਬੰਧੀ ਹੋਰ ਜਾਣਕਾਰੀ ਲਈ ਇਹ ਵਿਡੀਓ ਜਰੂਰ ਦੇਖਣਾ, ਧੰਨਵਾਦ।
ਮਸਤਾਨੇ ਫਿਲਮ| Mastaney Movie – Hong Kong Reviews August 27, 2023 | Desi Walker – YouTube