ਹਾਂਗਕਾਂਗ (ਪੰਜਾਬੀ ਚੇਤਨਾ) ਬੀਤੇ ਐਤਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਖਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਵੱਲੋਂ ਸਟਾਰ ਫੈਰੀ ਜਿਮ ਸਾ ਸੁਈ ਵਿਖੇ ਛਬੀਲ ਦਾ ਆਯੋਜਨ ਕੀਤਾ ਗਿਆ ।
ਇਸ ਵਿੱਚ ਖਾਲਸਾ ਦੀਵਾਨ ਦੇ ਸਮੂਹ ਵਲੰਟੀਅਰ ਸਿੰਘਾ ਹਿੱਸਾ ਲਿਆ।
ਇਸ ਦੌਰਾਨ ਲੋਕਾਂ ਨੂੰ ਫਰੀ ਕੋਲ ਡਰਿੰਕ, ਪਾਣੀ ਦੀਆਂ ਬੋਤਲਾਂ, ਜੂਸ ਲੈਮਨ ਟੀ ਦਿੱਤੇ ਗਏ। ਇਹਦੇ ਨਾਲ ਸਿੱਖ ਇਤਿਹਾਸ ਦਾ ਲਿਟਰੇਚਰ ਵੀ ਵੰਡਿਆ ਗਿਆ, ਜਿਸ ਵਿੱਚ ਸਿੱਖ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਸੀ। ਬਹੁਤ ਸਾਰੇ ਚੀਨਿਆਂ ਨੇ ਇਸ ਬਾਰੇ ਸਵਾਲ ਵੀ ਪੁੱਛੇ। ਇਹ ਛਬੀਲ ਸਵੇਰੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਚਲਦੀ ਰਹੀ। ਇਸ ਦੌਰਾਨ ਤਕਰੀਬਨ 15 ਹਜਾਰ ਡਰਿੰਕ ਫਰੀ ਵੰਡੇ ਗਏ ਜਿਸ ਦੀ ਲਾਗਤ ਹਾਂਗਕਾਂਗ ਡਾਲਰ 35000 ਦੇ ਕਰੀਬ ਬਣਦੀ ਹੈ।
ਇਹ ਸਮੂਹ ਸੇਵਾ ਵਲੰਟੀਅਰ ਨੇ ਆਪਣੇ ਕੋਲੋਂ ਕੀਤੀ ।
ਯਾਦ ਰਹੇ 2012 ਤੋਂ ਹਰ ਸਾਲ ਸ਼ਬੀਲ ਲਗਾਈ ਜਾਂਦੀ ਹੈ।
ਸਿੱਖਾਂ ਲਈ ਆਪਣੀ ਵੱਖਰੀ ਪਹਿਚਾਣ ਵਾਸਤੇ ਇਹ ਉਪਰਾਲਾ ਕੀਤਾ ਜਾਂਦਾ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ। ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਬਲਜੀਤ ਸਿੰਘ ਕਾਕਰਤਰੀਨ, ਜਗਜੀਤ ਸਿੰਘ ਚੋਲਾ ਸਾਹਿਬ, ਸੁਖਦੇਵ ਸਿੰਘ ਸਭਰਾ ਤੇ ਸ਼ਰਨਜੀਤ ਸਿੰਘ ਜੀ ਨੇ ਵਿਸੇਸ ਭੂਮਿਕਾ ਨਿਭਾਈ। ਇਹ ਸੱਜਣ ਇਹ ਕਾਈ ਸਾਲਾਂ ਤੋਂ ਅੱਗੇ ਲੱਗ ਕੇ ਸੇਵਾ ਕਰ ਰਹੇ ਆ ਤੇ ਇਸ ਤੋਂ ਇਲਾਵਾ ਇਹ ਹਰ ਸਾਲ ਇੰਟਰਨੈਸ਼ਨਲ ਟਰਬਨ ਡੇ ਵੀ ਮਨਾਉਂਦੇ ਆ ਰਹੇ ਹਨ।

ਐਤਵਾਰ ਨੂੰ ਹੀ ਤਿੰਨ ਸੁਈ ਵਾਈ ਦੀ ਸੰਗਤ ਵੱਲੋਂ ਵੀ ਛਬੀਲ ਲਗਾਈ ਗਈ ਸੀ।ਇਸ ਵਿੱਚ ਵੀ ਸਿੱਖ ਲਿਟਰੇਚਰ ਵੰਡਿਆ ਗਿਆ ਸੀ । ਇਸ ਤੋਂ ਇਲਾਵਾ ਉਥੇ ਛੋਟੇ ਛੋਟੇ ਬੱਚਿਆਂ ਨੂੰ ਗਿਫਟ ਵੀ ਦਿੱਤੇ ਗਏ ਸੀ।
ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਦਲਜੀਤ ਸਿੰਘ ਜੀਰਾ, ਸਾਬਕਾ ਸਕੱਤਰ ਜਸਕਰਨ ਸਿੰਘ ਵਾਂਦਰ ਤੇ ਮੈਂਬਰ ਅਮਰਜੀਤ ਸਿੰਘ ਸਿੱਧੂ ਉਚੇਚੇ ਤੌਰ ਤੇ ਉਥੇ ਹਾਜਰ ਸਨ। ਇਹ ਵੀ ਕਈ ਸਾਲਾਂ ਤੋਂ ਛਬੀਲ ਲਗਾ ਰਹੇ ਹਨ।































