ਹਾਂਗਕਾਂਗ (ਪਚਬ): ਹਾਂਗਕਾਂਗ ਵਿਚ ਭਾਰਤੀ ਸਭਿਅਤਾ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਜਿਨਾਂ ਵਿਚ ਅਹਿਮ ਹੈ ਇੰਡੀਅਨ ਆਰਟਸ ਸਰਕਲ। ਪਿਛਲੇ ਦਿਨੀ ਇਸ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਸਬੰਧੀ ਇੱਕ ਮੀਟਿੰਗ ਤੰਦੂਰੀ ਨਾਈਟ ਰੈਸਟੋਰੈਂਟ ਵਿੱਚ ਹੋਈ। 41ਵੀ ਸਾਲਾਨਾ ਮੀਟਿੰਗ ਵਿਚ ਰਾਣੀ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਜਦ ਕਿ ਉਨਾਂ ਨਾਲ ਸੈਕਟਰੀ ਵਜੋਂ ਚਿਤਰਾ ਸ਼੍ਰੀਧਰ ਅਤੇ ਨਿਰਮਲਾ ਨਾਗਅਰਜਨ ਨੂੰ ਚੁਣਿਆ ਗਿਆ। ਯਾਦ ਰਹੇ ਸ੍ਰੀ ਮਤੀ ਰਾਣੀ ਸਿੰਘ 2006 ਤੋਂ ਲਗਾਤਾਰ ਸਰਬਸੰਮਤੀ ਨਾਲ ਸਰਕਲ ਦੇ ਪ੍ਰਧਾਨ ਚੁਣੇ ਆ ਰਹੇ ਹਨ । ਖਜਾਨਚੀ ਦੀ ਜਿੰਮੇਵਾਰੀ ਕੁਲਦੀਪ ਸਿੰਘ ਬੁੱਟਰ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਇਸ ਕਮੇਟੀ ਵਿਚ ਨਵਤੇਜ ਸਿੰਘ ਅਟਵਾਲ, ਰਾਨੋ ਵੱਸਨ, ਇੰਦਰਜੀਤ ਵੱਸਨ, ਰਾਜੇਸ਼ ਪ੍ਰੋਹਿਤ, ਜੈਆ ਪਾਸੂਪਤੀ, ਮਾਨਸ਼ੀ ਭਾਰਗਵ ਅਤੇ ਸੁਸ਼ਮਾ ਅਨੰਦ ਨੂੰ ਕਾਰਜਕਾਰੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ।































