ਹਾਂਗਕਾਂਗ ‘ਚ ਪੰਜਾਬੀ ਅਤੇ ਗੁਰਮਤਿ ਕਲਾਸਾਂ ਦੇ ਵਿਦਿਆਰਥੀਆਂ ਨੂੰ ਇਨਾਮ ਵੰਡੇ

0
507

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਸਿੱਖ ਵਿਰਸੇ ਪ੍ਰਤੀ ਬੱਚਿਆਂ ‘ਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਤਹਿਤ ਪੰਜਾਬੀ ਅਤੇ ਗੁਰਮਤਿ ਸਿਖਲਾਈ ਦੀਆਂ ਗਰਮੀ ਦੀਆਂ ਛੁੱਟੀਆਂ ‘ਚ ਲਗਾਈਆਂ ਕਲਾਸਾਂ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ‘ਚ ਇਨਾਮਾਂ ਦੀ ਵੰਡ ਕੀਤੀ ਗਈ | ਇਨ੍ਹਾਂ ਕਲਾਸਾਂ ‘ਚ 110 ਦੇ ਕਰੀਬ ਵਿਦਿਆਰਥੀਆਂ ਵਲੋਂ ਪੰਜਾਬੀ ਭਾਸ਼ਾ, ਸਿੱਖ ਇਤਿਹਾਸ, ਗੁਰਬਾਣੀ ਸੰਥਿਆ ਅਤੇ ਕੀਰਤਨ, ਕਵਿਤਾਵਾਂ ਦੀ ਸਿਖਲਾਈ ਪ੍ਰਾਪਤ ਕੀਤੀ ਗਈ | ਇਨ੍ਹਾਂ ਕਲਾਸਾਂ ‘ਚ ਹੈੱਡਗ੍ਰੰਥੀ ਗਿਆਨੀ ਦਲਜੀਤ ਸਿੰਘ, ਧਾਰਮਿਕ ਅਧਿਆਪਕ ਮਨਜਿੰਦਰ ਸਿੰਘ, ਗੁਰਮੇਲ ਸਿੰਘ ਨਿਆਮਤਪੁਰ ਅਤੇ ਸਿੱਖ ਪ੍ਰਚਾਰਕ ਡਾ: ਗੁਰਪ੍ਰੀਤ ਸਿੰਘ ਵਲੋਂ ਅਹਿਮ ਭੂਮਿਕਾ ਨਿਭਾਈ ਗਈ | ਪ੍ਰਬੰਧਕਾਂ ਦੇ ਦੱਸਣ ਅਨੁਸਾਰ ਪੰਜਾਬੀ, ਗੁਰਮਤਿ ਸਿਖਲਾਈ ਅਤੇ ਮਹੀਨਾਵਾਰ ਗੁਰਮਤਿ ਸੈਮੀਨਾਰ ਪਹਿਲਾਂ ਦੀ ਤਰ੍ਹਾਂ ਨਿਰਵਿਘਨ ਜਾਰੀ ਰਹਿਣਗੇ | ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਚੇਅਰਮੈਨ ਬੋਰਡ ਅਮਰਜੀਤ ਸਿੰਘ ਫੂਲ, ਪ੍ਰਧਾਨ ਭਗਤ ਸਿੰਘ, ਸਕੱਤਰ ਜਗਰੂਪ ਸਿੰਘ ਸੰਗਤਪੁਰ, ਸਕੱਤਰ ਟਰੱਸਟ ਗੁਲਬੀਰ ਸਿੰਘ ਬਤਰਾ, ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਚੋਹਲਾ ਸਾਹਿਬ, ਗੁਰਨਾਮ ਸਿੰਘ ਸ਼ਾਹਪੁਰ, ਯਸ਼ਪਾਲ ਸਿੰਘ ਗਦਰਜਾਦਾ, ਨਰਿੰਦਰ ਸਿੰਘ ਬ੍ਰਹਮਪੁਰ, ਬਲਜੀਤ ਸਿੰਘ ਕਾਕੜ ਤਰੀਨ ਅਤੇ ਜਰਨੈਲ ਸਿੰਘ ਸੰਘਾ ਹਾਜ਼ਰ ਹੋਏ |