ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਬਾਬਾ ਬੁੱਢਾ ਜੀ

0
89

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਅਤੇ ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਬਾਬਾ ਬੁੱਢਾ ਜੀ। ਜਿਨ੍ਹਾਂ ਦਾ ਜਨਮ ਸੰਨ 1506 ਈ: ਸੁਖੇ ਰੰਧਾਵੇ ਦੇ ਘਰ ਗੋਰਾਂ ਦੀ ਕੁਖੋਂ ਪਿੰਡ ਕੱਥੂ ਨੰਗਲ, ਜ਼ਿਲਾ ਅੰਮ੍ਰਿਤਸਰ ਵਿਚ ਹੋਇਆ। ਆਪ ਜੀ ਦਾ ਬਚਪਣ ਦਾ ਨਾਮ ਬੂੜਾ ਸੀ। ਸਿੱਖ ਧਰਮ ਦੇ ਇਸ ਨਿਵੇਕਲੇ, ਫਲਸਫੇ, ਵਰਤਾਰੇ ਅਤੇ ਨਿਆਰੇਪਣ ਦੇ ਪਰਿਪੇਖ ਵਿਚ ਸੰਸਾਰ ਨੇ ਵੇਖਿਆ ਕੇ ਇਕ ਗੁਰਸਿੱਖ ਬਾਬਾ ਬੁੱਢਾ ਜੀ, ਜੋ ਗੁਰੂ ਘਰ ਪ੍ਰਤੀ ਪੂਰਨ ਰੂਪ ਦੇ ਵਿਚ ਸਮਰਪਿਤ, ਬ੍ਰਹਮਗਿਆਨੀ, ਸਾਦਾ ਜੀਵਨ ਜਿਉਣ ਵਾਲੇ ਗੁਰਮੁੱਖ ਪਿਆਰੇ ਹਨ। ਆਪ ਜੀ ਦੇ ਬਚਪਣ ਦਾ ਨਾਮ ਬੂੜਾ ਸੀ।

ਪੂਰਨ ਬ੍ਰਹਮਗਿਆਨੀ ਬਾਬਾ ਬੁੱਢਾ ਜੀ, ਸਿੱਖ ਇਤਿਹਾਸ ਦੀ ਉਹ ਮਹਾਨ ਅਤੇ ਰੂਹਾਨੀ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ, ਗੁਰੂ ਸਾਹਿਬਾਨਾਂ ਜੀ ਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ।ਅੱਜ ਬਾਬਾ ਬੁੱਢਾ ਜੀ ਦੇ ਪਵਿੱਤਰ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।

ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ।