ਹਾਂਗਕਾਂਗ (ਪੰਜਾਬੀ ਚੇਤਨਾ): ਬੀਤੀ ਸ਼ਾਮ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਦਾ ਪ੍ਰਬੰਧ ਪੰਜਾਬ ਯੂਥ ਕਲੱਬ ਨੇ ਖ਼ਾਲਸਾ ਦੀਵਾਨ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ। ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੇ ਬਹੁਤ ਉਤਸ਼ਾਹ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਦੇ ਜੇਤੂਆਂ ਨੂੰ ਜਿੱਥੇ ਨਕਦ ਇਨਾਮ ਦਿੱਤੇ ਗਏ ਉਥੇ ਹਰ ਇੱਕ ਭਾਗ ਲੈਣ ਵਾਲੇ ਬੱਚੇ ਨੂੰ ਉਤਸ਼ਾਹਤ ਕਰਨ ਲਈ ਵੀ ਨਕਦ ਇਨਾਮ ਦਿੱਤੇ ਗਏ।
ਇਸ ਮੁਕਾਬਲੇ ਲਈ ਜੱਜਾਂ ਦੀ ਭੂਮਿਕਾ ਪ੍ਰਬੰਧਕ ਕਮੇਟੀ ਪ੍ਰਧਾਨ ਭਗਤ ਸਿੰਘ ‘ਫੂਲ’, ਮਾਸਟਰ ਸ਼ਰਨਜੀਤ ਸਿੰਘ ਅਤੇ ਭਾਈ ਮੁਖਤਿਆਰ ਸਿੰਘ ਜੀ ਨੇ ਨਿਭਾਈ। ਇਸ ਮੁਕਾਬਲੇ ਵਿੱਚ ਜੇਤੂ ਬੱਚਿਆਂ ਦੀ ਸੂਚੀ ਇਸ ਤਰਾਂ ਹੈ:
ਉਮਰ 14-17 ਸਾਲ :
ਵਿਸ਼ਾਲਜੀਤ ਸਿੰਘ ਪਹਿਲੇ ਸਥਾਨ ਤੇ, ਸ਼ਿਵਰਾਜ ਸਿੰਘ ਦੂਜੇ , ਜਸਜੀਤ ਸਿੰਘ ਤੀਜੇ ਅਤੇ ਹਰਮਨਪ੍ਰੀਤ ਸਿੰਘ ਚੌਥੇ ਸਥਾਨ ਤੇ ਰਹੇ।
ਉਮਰ 13 ਸਾਲ ਜਾਂ ਘੱਟ : ਗੁਰਵੀਰ ਸਿੰਘ ਵਾਲੀਆ ਪਹਿਲੇ ਸਥਾਨ ਤੇ, ਸਰਿਸ਼ਟਜੀਤ ਸਿੰਘ ਦੂਜੇ , ਏਕਮਜੀਤ ਸਿੰਘ ਤੀਜੇ ਅਤੇ ਗੁਰਸਾਹਿਬ ਸਿੰਘ ਚੌਥੇ ਸਥਾਨ ਤੇ ਰਹੇ।
ਮੁਕਾਬਲੇ ਵਿੱਚ ਦਿਲਚਸਪ ਗੱਲ ਇਹ ਵੀ ਰਹੀ ਕੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਸ਼ਾਲਜੀਤ ਸਿੰਘ ਨੇ ਬਿਨਾਂ ਸ਼ੀਸ਼ਾ ਦੇਖੇ ਤੋਂ ਦੁਮਾਲਾ ਸਜਾਇਆ ਸੀ।
ਕਲੱਬ ਵੱਲੋ ਹਰ ਇੱਕ ਦਾ ਧੰਨਵਾਦ ਕੀਤਾ ਗਿਆ। ਯਾਦ ਰਹੇ ਹਾਂਗਕਾਂਗ ਵਿੱਚ ਦਸਤਾਰ ਮੁਕਾਬਲਿਆਂ ਦੀ ਸ਼ੁਰੂਆਤ ਪੰਜਾਬ ਯੂਥ ਕਲੱਬ ਵੱਲੋਂ ਹੀ ਕੀਤੀ ਗਈ ਸੀ।