ਰੋਮ :- ਦੁਨੀਆ ਨੂੰ ਕਿਰਤ ਕਰਨ, ਵੰਡ ਛੱਕਣ ਤੇ ਨਾਮ ਜਪਣ ਦਾ ਹੋਕਾ ਦੇਕੇ ਵਿਲਖੱਣ ਤੇ ਨਿਰਾਲੇ ਸਿੱਖ ਧਰਮ ਦੀ ਸਿਰਜਣਾ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਸਾਈ ਧਰਮ ਦੇ ਮੁੱਖੀ ਪੋਪ ਫ੍ਰਾਂਸਿਸ ਅਤੇ ਅੰਤਰ ਧਾਰਮਿਕ ਸੰਵਾਦ ਸਭਾ ਵੈਟੀਕਨ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਨਾਲ ਹੀ ਕਿਹਾ ਕਿ 15 ਨਵੰਬਰ ਨੂੰ ਮਨਾਏ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਓ ਆਪਾਂ ਸਾਰੇ ਈਸਾਈ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਨੂੰ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਕਰਨ ਲਈ ਮੋਹਰੀ ਹੋ ਤੁਰੀਏ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀ ਹਿੰਸਾ, ਯੁੱਧ ਅਤੇ ਗਰੀਬੀ ਨੂੰ ਠੱਲ ਪਾਉਣ ਲਈ ਸੰਜੀਦਾ ਹੋਈਏ।