ਕੇਰਾਂ ਭਰਾਬਾ ਸਾਡੇ ਪਿੰਡ ਟੋਬੇ ਤੇ ਬਣੇ ਡੇਰੇ ਚ ਇੱਕ ਨਮਾਂ ਸਾਧ ਆ ਗਿਆ,ਓਹ ਭਰਾਬਾਂ ਤੜਕੇ ਸਾਢੇ ਤਿੰਨ ਵਜੇ ਈ ਚੱਕ ਲਿਆ ਕਰੇ ਵਾਜਾ ਤੇ ਮੈਕ ਚ ਧਾਰਨਾਂ ਲਾ ਲਾ ਕੇ ਸਾਢੇ ਛੀ ਵਜੇ ਤੱਕ ਆਸੇ ਪਾਸੇ ਦੇ ਚਾਰ ਪਿੰਡਾਂ ਨੂੰ ਹੋਰ ‘ਠਾ ਦਿਆ ਕਰੇ।ਲੋਕ ਵੀ ਦੁਖੀ ਬੀ ਇਹ ਕੀ
ਰੌਲਾ ਸਹੇੜ ਲਿਆ ਪਰ ਧਰਮਕੀ ਮਾਮਲਾ ਹੋਣ ਕਰਕੇ ਕੈਹਣ ਕੁਛ ਨਾਂ।ਸਾਧ ਨੂੰ ਆਂਏ ਬੀ ਸਨਲੇਟ ਸਾਬਣ ਅੰਗੂ ਲੋਕਾਂ ਦੇ ਪਾਪ ਧੋ ਦਊ।ਨਾਲ ਦੋ ਚਾਰ ਹੋਰ ਰਲਗੇ ਵਿਹਲੜ ਜੇ ਸਾਡੇ ਪਿੰਡ ਦੇ।ਆਅਅ ਕੀ ਤੜਕੀ ਪੀ ਕੇ ਕੜੇ ਦੁੱਧ ਆਲੀ ਚਾਹ ਭਰਾਬਾ ਢੋਲਕੀ ਤੇ ਖੜਤਾਲਾਂ ਦੀ ਧੁੱਕੀ ਕੱਢ ਦਿਆ ਕਰਨ।ਸਪੀਗਰ ਚੋ ਵਾਜ ਬੀ ਬਾਲੀ ਆਇਆ ਕਰੇ ਲੋਕਾਂ ਦੇ ਪਸੂ ਦੁ…ੱਧੋ ਭਜਾਤੇ ਡਰਾ ਡਰਾ ਕੇ।ਸਾਡੇ ਪਿੰਡ ਆਲਾ ਜੈਬਾ ਅਮਲੀ ਭੁੱਕੀ ਕੰਨੀਓ ਬਾਹਲਾ ਦੁਖੀ।ਓਹਨੂੰ ਨੀਦ ਨਾਂ ਆਇਆ ਕਰੇ।ਹੱਡ ਭੰਨਣੀ ਜੀ ਲੱਗੀ ਰਿਹਾ ਕਰੇ।ਇੱਕ ਦਿਨ ਭੋਰਾ ਵੀ ਭੁੱਕੀ ਨਾਂ ਮਿਲੀ ਕਿਤੇ, ਰਾਤ ਨੂੰ ਬਚਾਰਾ ਬਾਹਲਾ ਦੁਖੀ,ਸਾਰੀ ਰਾਤ ਮੋਗਾ ਰੋੜਵੇਜ ਦੀ ਬੱਸ ਅੰਗੂ ਪਾਸੇ ਜੇ ਮਾਰੀ ਗਿਆ ,ਤੜਕੇ ਕੁ ਅੱਖ ਲੱਗੀ ਕਿਤੇ ਐਨੇ ਨੂੰ ਸਾਧ ਨੇ ਮੈਕ ਮੂਹਰੇ ਵਾਜਾ ਧਰ ਲਿਆ।ਛੀ ਸੱਤ ਸੁੱਚਾਂ ਦੀ ਕੱਠੀਆਂ ਨੱਪ ਕੇ ਚੱਕ ਲੀ ਧਾਰਨਾਂ ‘ਆਗੇ ਬਾਬਾ ਜੀ ਤੇਰੇ ਨਾਂਮ ਦੇ ਪਜਾਰੀ,ਢੋਲਕੀ ਆਲਾ ਢੋਲਕੀ ਨਾਲ ਦੁਸ਼ਮਣੀ ਕੱਢੇ ਤੇ ਖੜਤਾਲਾਂ ਤੇ ਚਮਟੇ ਆਲੇ ਵਜਾਉਦੇ ਵਜਾਉਦੇ ਏਅਰਟੈੱਲ ਦੇ ਟਾਬਰ ਜਿੰਨੇ ਉੱਚੇ ਹੱਥ ਲੈ ਜਿਆ ਕਰਨ।ਜੈਬੇ ਨੂੰ ਮਸਾਂ ਨੀਦ ਆਈ ਸੀ,ਓਹਨੇ ਦੁਖੀ ਹੋਏ ਨੇ ਭਰਾਬਾ ਤਲੈਬੜ ਜਾ ਚੱਕ ਲਿਆ ਤੇ ਓਮੇ ਅਧ ਖਿਲਰਿਆ ਜਾ ਬਾਣੀਆਂ ਦੀ ਲੂਨਾਂ ਸਕੂਟਰੀ ਅੰਘੂ ਟੇਡਾ ਟੇਡਾ ਜਾ ਹੁੰਦਾ ਡੇਰੇ ਨੂੰ ਹੋ ਲਿਆ।ਡੇਰੇ ਚ ਅੰਦਰ ਬੀ ਆਂਏ ਵੜਿਆਂ ਜਿਮੇ ਅੰਡਰਟੇਕਰ ਰਿੰਗ ਚ ਵੜਦਾ ਹੁੰਦੈ।ਕੁਦਰਤੀਏ ਸਾਧ ਦੀ ਨਿਗਾ ਪੈ ਗਿਆ ਜੈਬਾ ਅੰਦਰ ਵੜਦਾ,ਦੇਖਦੇ ਸਾਰ ਈ ਸੁਰ ਸਾਧ ਦੇ ਗਲ ਚ ਸੁੱਕੀ ਬੁਰਕੀ ਅੰਗੂ ਫਸ ਗਿਆ,ਸੰਗਤ ਵੀ ਝਾਕੇ ਬੀ ਆਹ ਕਿਮੇ ਬਾਬਾ ਰੇਂਜ ਜੀ ਛੱਡ ਗਿਆ।ਜਾਂਣ ਸਾਰ ਜੈਬੇ ਨੇ ਪਹਿਲਾਂ ਢੋਲਕੀ ਆਲੇ ਕੰਨੀਂ ਸਿੱਟਿਆ ਟੰਬਾ ਕਹਿੰਦਾ ਖੜ ਤੇਰੀ ਵੱਡੇ ਜਾਕਰ ਹਸੈਣ ਦੀ, ਫੇਰ ਚਮਟੇ ਆਲੇ ਦੇ ਢੂਕਣੇ ਚ ਧਰਤਾ।ਖੜਤਾਲਾਂ ਜੀ ਆਲਾ ਮਰੀਕਣ ਸੁੰਡੀ ਅੰਗੂ ਕੱਠਾ ਜਾ ਹੋ ਕੇ ਖੱਚਰ ਅੰਗੈ ਪੁੱਠ ਪੈਰੀ ਬਾਹਰ ਨੂੰ ਨਿੱਕਲ ਗਿਆ ਬੀ ਜੇ ਕਿਤੇ ਟੋਟਣ ਚ ਵੱਜੀ ਤਾਂ ਛਣਕਾਟਾ ਬਹੁ ਪਊ।ਪੈ ਗਿਆ ਚੀਗ ਚਹਾੜਾ ਜਿਮੇ ਟੈਂਟ ਚ ਢੱਠਾ ਬੜ ਗਿਆ ਹੋਬੇ।ਜੈਬਾ ਫੇ ਸੰਗਤ ਕੰਨੀ ਹੋ ਪਿਆ,ਬੀ ਘੜਜੋ ਥੋਡੀ ਮੈ ਲਾਉਨੈ ਲਿਬ ਸਿੱਧੀ ਧਰਮਰਾਜ ਨਾਂ।ਜਿਹੜਾ ਮੂਹਰੇ ਆਇਆ ਕਰੇ,ਓਸੇ ਨੂੰ ਸਿੱਟ ਲਿਆ ਕਰੇ।
ਦਮਾਨ ਆਲੀ ਥਾਂ ਜੀ ਆਏ ਲੱਗੇ ਜਿਮੇ ਕੱਦੂ ਕੀਤਾ ਹੁੰਦੈ।ਲੋਕ ਅਧ ਸੁੱਤੇ ਜੇ ਉਠ ਕੇ ਡੇਰੇ ਕੰਨੀ ਭਜਪੇ ਬੀ ਹੁਣ ਤਾਂ ਤਰਜਾਂ ਨਿੱਕਲਦੀਆਂ ਸੀ ਆਹ ਕੀ ਸਪੀਗਰ ਚ ਚੀਕਾਂ ਜੀਆਂ ਬੱਜਣ ਲਾਪੀਆਂ।ਜੈਬੇ ਦੇ ਖੁੱਲੇ ਜੇ ਬਾਲ ਦੇਖਕੇ ਸੰਗਤ ਡਰ ਕੇ ਬਾਹਰ ਨੂੰ ਭੱਜਪੀ ਬੀ ਕੋਈ ਜਿੰਨ ਪਰੇਤ ਆ ਗਿਆ।ਜੈਬਾ ਨਾਲੇ ਤਲੈਬੜ ਫੇਰੀ ਜਾਬੇ ਨਲੇ ਕਰੇ ਫੇਰੇ ਦੇਣੀ ਦਿਓ ਮੇਰੇ ਸਾਰੀ ਰਾਤ ਦੀਆਂ ਖੱਲੀਆਂ ਪਈ ਜਾਂਦੀਐ,ਤੁਸੀ ਸਦੀਕ ਅੰਗੂ ਹੇਕਾਂ ਲਾਈ ਜਾਂਨੇ ਓ।
## ਹਰਮੰਦਰ ਕੰਗ ਦੀ ਫੇਸਬੁਕ ਕੰਧ ਤੋ ਧੰਨਵਾਦ ਸਾਹਿਤ