ਡੋਨਾਲਡ ਟਰੰਪ ਦੇ ਹੱਥ ਆਈ ਅਮਰੀਕਾ ਦੀ ਕਮਾਨ

0
2

ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਦੀ ਚੋਣ ਵੱਲ ਦੁਨੀਆ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਲੋਕ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਇਹ ਚੋਣ ਅਮਰੀਕਾ ਵੱਲੋਂ ਸੰਸਾਰ ਬਾਰੇ ਭਵਿੱਖ ਦੀਆਂ ਨੀਤੀਆਂ ਦਾ ਪ੍ਰਗਟਾਵਾ ਹੋਣਾ ਸੀ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ 5 ਨਵੰਬਰ 2024 ਨੂੰ ਵੋਟਾਂ ਪਈਆਂ ਸਨ। ਭਾਵੇਂ ਅਜੇ ਰਸਮੀ ਐਲਾਨ ਨਹੀਂ ਹੋਇਆ ਪਰ ਡੋਨਾਲਡ ਟਰੰਪ ਜਿੱਤਣ ਲਈ 270 ਦਾ ਅੰਕੜਾ ਪਾਰ ਕਰ ਕੇ 277 ਇਲੈਕਟੋਰਲ ਕਾਲਜ ਦੀਆਂ ਵੋਟਾਂ ਪ੍ਰਾਪਤ ਕਰ ਚੁੱਕੇ ਹਨ। ਅਮਰੀਕਾ ਦੇ ਇਤਿਹਾਸ ਵਿਚ ਉਹ ਰੂਜ਼ਵੈਲਟ ਤੋਂ ਬਾਅਦ ਦੂਜਾ ਰਾਸ਼ਟਰਪਤੀ ਹੈ ਜਿਸ ’ਤੇ ਅਪਰਾਧਕ ਦੋਸ਼ ਆਇਦ ਹੋਏ ਸਨ। ਉਸ ਨੂੰ ਦੋ ਵਾਰ 2019 ਅਤੇ 2021 ਵਿਚ ਇੰਪੀਚ ਵੀ ਕੀਤਾ ਗਿਆ ਸੀ।

LEAVE A REPLY

Please enter your comment!
Please enter your name here