ਚੀਨ ਵਿੱਚ ਬਣ ਰਿਹਾ ਸੰਸਾਰ ਦਾ ਸਭ ਤੋਂ ਵੱਡਾ ਹਵਾਈ ਅੱਡਾ

0
429

ਹਾਂਗਕਾਂਗ: ਇਹ ਕੋਈ ਸਪੇਸਕ੍ਰਾਫਟ ਨਹੀਂ ਸਗੋਂ ਇਕ ਹਵਾਈ ਅੱਡਾ ਹੈ। ਚੀਨ ਦੀ ਰਾਜਧਾਨੀ ਬੀਜਿੰਗ ਵਿਚ ਨਵਾਂ ਹਵਾਈ ਅੱਡਾ ਬਣਾਇਆ ਜਾ ਰਿਹਾ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਮੰਨਿਆ ਜਾ ਰਿਹਾ ਹੈ। ਅਕਤੂਬਰ 2019 ਵਿਚ ਇਸਦਾ ਟ੍ਰਾਇਲ ਸ਼ੁਰੂ ਹੋਵੇਗਾ। ਬੀਜਿੰਗ ਮਿਊਂਸੀਪਲ ਆਫਿਸ ਮੁਤਾਬਕ ਇੰਜੀਨੀਅਰਿੰਗ ਪ੍ਰਾਜੈਕਟ ਜੁਲਾਈ 2019 ਵਿਚ ਪੂਰਾ ਹੋ ਜਾਵੇਗਾ। ਇਸਦਾ ਟ੍ਰਾਇਲ ਤਿੰਨ ਮਹੀਨੇ ਬਾਅਦ ਮਤਲਬ ਅਕਤੂਬਰ ਵਿਚ ਹੋਵੇਗਾ। ਖਬਰ ਮੁਤਾਬਕ ਸਪੇਸਕ੍ਰਾਫਟ ਵਾਂਗ ਦਿਖਾਈ ਦੇਣ ਵਾਲਾ ਇਹ ਹਵਾਈ ਅੱਡਾ 313000 ਵਰਗ ਮੀਟਰ ਥਾਂ ਨੂੰ ਘੇਰੇਗਾ। ਇਸ ਵਿਚ ਛੇ ਗਲਿਆਰੇ ਹੋਣਗੇ। ਇਸ ਵਿਚ ਗਾਰਡਨ, ਲੈਂਡਸਕੈਪ ਅਤੇ ਘਰੇਲੂ ਤੇ ਕੌਮਾਂਤਰੀ ਮੁਸਾਫਰਾਂ ਲਈ ਵੱਖ-ਵੱਖ ਟਰਮੀਨਲ ਹੋਣਗੇ। ਸਾਲ ਵਿਚ ਇਸ ਹਵਾਈ ਅੱਡਾ ਤੋਂ 10 ਕਰੋੜ ਮੁਸਾਫਰ ਸਫਰ ਕਰਨਗੇ। ਇਹੀ ਨਹੀਂ ਇਥੋਂ 4 ਮਿਲੀਅਨ ਟਨ ਮਾਲ ਢੋਇਆ ਜਾਵੇਗਾ। ਇਹ ਹਵਾਈ ਅੱਡਾ ਹਾਲ ਹੀ ਦੇ ਬੀਜਿੰਗ ਕੈਪੀਟਲ ਇੰਟਰਨੈਸ਼ਨਲ ਹਵਾਈ ਅੱਡਾ ਤੋਂ 67 ਕਿਲੋਮੀਟਰ ਦੂਰ ਹੈ। ਸ਼ਹਿਰ ਦੇ ਹਵਾਈ ਅੱਡੇ ਨਾਲ ਜੋੜਨ ਲਈ ਹਾਈਵੇ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਹਵਾਈ ਅੱਡੇ ਦੇ ਨਵੇਂ ਡਿਜ਼ਾਈਨ ਮੁਤਾਬਕ ਇਥੇ ਚਾਰ ਰਨ-ਵੇ ਹੋਣਗੇ। ਹਰ ਸਾਲ ਇਥੇ 6 ਲੱਖ 20 ਹਜ਼ਾਰ ਫਲਾਈਟਾਂ ਆਉਣਗੀਆਂ।