ਕਮਿਊਨਿਟੀ ਵਾਕ 2018 ‘ਚ ਪੰਜਾਬੀ ਭਾਈਚਾਰੇ ਨੇ ਕੀਤੀ ਸ਼ਮੂਲੀਅਤ

0
545

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਹਾਂਗਕਾਂਗ ਸਰਕਾਰ ਵਲੋਂ ਕਮਿਊਨਿਟੀ ਵਾਕ-2018 ਦਾ ਆਯੋਜਨ ਹਾਂਗਕਾਂਗ ਸਟੇਡੀਅਮ ਤੋਂ ਆਬਰਡੀਨਪਾਰਕ ਤੱਕ ਕੀਤਾ ਗਿਆ | ਕਮਿਊਨਿਟੀ ਵਾਕ ਵਿਚ ਜਿੱਥੇ ਹਾਂਗਕਾਂਗ ਦੀਆਂ ਨਾਮਵਰ ਬੈਂਕਾਂ, ਵਪਾਰਕ ਜ਼ਬਤ ਦੀਆਂ ਸੰਸਥਾਵਾਂ, ਮਨੋਰੰਜਨ, ਸਮਾਜਿਕ ਅਤੇ ਕਲਾ ਖੇਤਰ ਦੀਆਂ ਸੰਸਥਾਵਾਂ ਵਲੋਂ ਵਧ-ਚੜ੍ਹ ਕੇ ਹਿੱਸਾ ਲਿਆ ਗਿਆ | ਉੱਥੇ ਖਾਲਸਾ ਦੀਵਾਨ ਹਾਂਗਕਾਂਗ ਦੇ ਜਥੇ ਹੇਠ ਪੰਜਾਬੀ ਭਾਈਚਾਰੇ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਕਮਿਊਨਿਟੀ ਵਾਕ-2018 ਦੀ ਸ਼ੁਰੂਆਤ ਹਾਂਗਕਾਂਗ ਸਟੇਡੀਅਮ ਵਿਚ ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਝੰਡਾ ਲਹਿਰਾ ਕੇ ਕੀਤੀ ਗਈ | ਇਸ ਵਾਕ ਦੌਰਾਨ ਖਾਲਸਾ ਦੀਵਾਨ ਦੇ ਜਥੇ ਵਲੋਂ ਚਾਹ ਅਤੇ ਬਰੈੱਡ ਪਕੌੜਿਆਂ ਦੀ ਨਿਸ਼ਕਾਮ ਸੇਵਾ ਰਾਹੀਂ ਹੋਰਨਾਂ ਭਾਈਚਾਰਿਆਂ ਵਲੋਂ ਸਰਾਹਨਾ ਹਾਸਲ ਕੀਤੀ ਗਈ | ਜ਼ਿਕਰਯੋਗ ਹੈ ਕਿ ਇਸ ਵਾਕ ਦੌਰਾਨ ਇਕੱਤਰ ਹੋਈ ਰਾਸ਼ੀ ਹਾਂਗਕਾਂਗ ਸਰਕਾਰ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਵਰਤੀ ਜਾਂਦੀ ਹੈ |