ਅਮਿਤ ਸ਼ਾਹ ਨੂੰ ਬਰੀ ਕਰਨ ਵਿਰੁੱਧ ਲੋਕਹਿੱਤ ਪਟੀਸ਼ਨ ਦਾਖਿਲ

0
458

ਮੁੰਬਈ — ਮੁੰਬਈ ਦੇ ਵਕੀਲਾਂ ਦੇ ਇਕ ਸੰਘ ਨੇ ਸੋਹਰਾਬੂਦੀਨ ਸ਼ੇਖ ਫਰਜ਼ੀ ਮੁਕਾਬਲੇ ਮਾਮਲੇ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਨਾ ਦੇਣ ਦੇ ਸੀ. ਬੀ. ਆਈ. ਦੇ ਫੈਸਲੇ ਵਿਰੁੱਧ ਅੱਜ ਬੰਬਈ ਹਾਈ ਕੋਰਟ ਵਿਚ ਇਕ ਲੋਕਹਿੱਤ ਪਟੀਸ਼ਨ ਦਾਇਰ ਕੀਤੀ।
ਬੰਬਈ ਵਕੀਲ ਸੰਘ ਨੇ ਲੋਕਹਿੱਤ ਪਟੀਸ਼ਨ ‘ਚ ਹਾਈ ਕੋਰਟ ਨੂੰ ਸੀ. ਬੀ. ਆਈ. ਨੂੰ ਹੁਕਮ ਦੇਣ ਦੀ ਬੇਨਤੀ ਕੀਤੀ ਹੈ ਕਿ ਉਹ ਸ਼ਾਹ ਨੂੰ ਬਰੀ ਕਰਨ ਦੇ ਸੈਸ਼ਨ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਇਕ ਸਮੀਖਿਆ ਰਿੱਟ ਦਾਇਰ ਕਰੇ।
ਵਕੀਲਾਂ ਦੇ ਇਕ ਆਗੂ ਅਹਿਮਦ ਅਬੀਦੀ ਨੇ ਕਿਹਾ ਕਿ ਇਸ ਰਿੱਟ ‘ਤੇ ਜਸਟਿਸ ਐੱਸ. ਸੀ. ਧਰਮਾਧਿਕਾਰੀ ਅਤੇ ਜਸਟਿਸ ਭਾਰਤੀ ਡਾਂਗਰੇ ਦੀ ਬੈਂਚ ਵਲੋਂ 22 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ।