ਕੇਅਰਿੰਗ ਫਾਰ ਐਥਨਿਕ ਮਾਇਨਾਰਟੀ ਆਰਗੇਨਾਈਜ਼ੇਸ਼ਨ ਵਲੋਂ ਲੜਕੀਆਂ ਲਈ ਤੈਰਾਕੀ ਸਿਖਲਾਈ ਕੈਂਪ

0
618

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਕੇਅਰਿੰਗ ਫਾਰ ਐਥਨਿਕ ਮਾਇਨਾਰਟੀ ਆਰਗੇਨਾਈਜੇਸ਼ਨ ਵਲੋਂ ਹਾਂਗਕਾਂਗ ‘ਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਲਈ ਮੁਫ਼ਤ ਤੈਰਾਕੀ ਸਿਖ਼ਲਾਈ ਕੈਂਪ ਲਗਾਇਆ ਗਿਆ | ਉਪਰੋਕਤ ਸੰਸਥਾ ਦੇ ਫਾਊਾਡਰ ਅਤੇ ਡਾਇਰੈਕਟਰ ਬਲਜਿੰਦਰ ਸਿੰਘ ਪੱਟੀ ਨੇ ਇਸ ਕੈਂਪ ਸਬੰਧੀ ਦੱਸਦਿਆਂ ਕਿਹਾ ਕਿ ਹਾਂਗਕਾਂਗ ਵਿਚ ਸਵੀਮਿੰਗ ਪੂਲ ਅਦਾਰਿਆਂ ਵਿਚ ਕੱਪੜੇ ਪਹਿਨਣ ਪ੍ਰਤੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਖ਼ਤ ਕਾਨੂੰਨ ਹਨ, ਜਿਸ ਕਾਰਨ ਘੱਟ ਗਿਣਤੀ ਭਾਈਚਾਰੇ ਦੀਆਂ ਰਵਾਇਤੀ ਕਦਰਾਂ-ਕੀਮਤਾਂ ਕਾਰਨ ਬਹੁਤ ਸਾਰੀਆਂ ਲੜਕੀਆਂ ਚਾਹੁੰਦਿਆਂ ਹੋਇਆਂ ਵੀ ਤੈਰਾਕੀ ਵਿਚ ਹਿੱਸਾ ਨਹੀਂ ਲੈਂਦੀਆਂ | ਸਬੰਧਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਕੈਂਪ ਵਿਚ ਸਿਰਫ ਲੜਕੀਆਂ ਲਈ ਸੁਰੱਖਿਅਤ ਮਾਹੌਲ ਅਧੀਨ ਕੈਂਪ ਲਗਾਇਆ ਗਿਆ ਹੈ ਤਾਂ ਜੋ ਹਰ ਵਰਗ ਦੀਆਂ ਬੱਚੀਆਂ ਆਪਣੀ ਤੈਰਾਕੀ ਸਿੱਖਣ ਦੀ ਚਾਹਤ ਨੂੰ ਪੂਰਾ ਕਰ ਸਕਣ | ਕੈਂਪ ਦੇ ਉਦਘਾਟਨ ਮੌਕੇ ਥਾਈ, ਪੰਜਾਬੀ, ਪਾਕਿਸਤਾਨੀ ਅਤੇ ਹੋਰ ਭਾਈਚਾਰਿਆਂ ਵਲੋਂ ਰਵਾਇਤੀ ਨਾਚ ਪੇਸ਼ ਕੀਤੇ ਗਏ | ਮਿ: ਕੁੰਗ ਯਾਨ ਸਮ ਚੇਅਰਮੈਨ ਚਾਇਨਾਚੈਮ ਗਰੁੱਪ ਮਿ: ਐਲਿਸ ਲੀ ਚੀਫ ਸੁਪਰਿੰਟੈਂਡੈਂਟ ਹਾਂਗਕਾਂਗ ਪੁਲਿਸ, ਮਿ: ਲੋ ਸਿਊ ਅਸਿਸਟੈਂਟ ਕਮਿਸ਼ਨਰ ਫਾਇਰ ਸਰਵਿਸ ਡਿਪਾਰਟਮੈਂਟ, ਦਲਜੀਤ ਸਿੰਘ ਜ਼ੀਰਾ ਪ੍ਰਧਾਨ ਖ਼ਾਲਸਾ ਦੀਵਾਨ, ਗੁਰਨਾਮ ਸਿੰਘ ਸ਼ਾਹਪੁਰ ਮੀਤ ਪ੍ਰਧਾਨ, ਅਹਿਮਦ ਜਮਾਲ ਡਾਇਰੈਕਟਰ ਪਾਕਿਸਤਾਨ ਇਸਲਾਮਿਕ ਸੈਂਟਰ ਅਤੇ ਮਿ: ਕਵਾਨ ਵਾਈਸ ਪ੍ਰੈਜੀਡੈਂਟ ਆਫ ਓਪਨ ਯੂਨੀਵਰਸਿਟੀ ਆਫ ਹਾਂਗਕਾਂਗ ਵਲੋਂ ਉਦਘਾਟਨੀ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ |