ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿਲ ਵਿਰੁੱਧ ਵਿਖਾਵੇ ਰੁਕਣ ਦਾ ਨਾਮ ਨਹੀ ਲੈ ਰਹੇ।ਇਸ ਤਹਿਤ ਬੁੱਧਵਾਰ ਨੂੰ ਲੋਕਾਂ ਨੇ ਮੁਜ਼ਾਹਰਾ ਕਰ ਕੇ ਕੈਥੀ ਪੈਸੇਫਿਕ ਏਅਰਵੇਜ਼ ਦੇ ਮੁਲਾਜਮਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਤੇ ਇਸ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ। ਏਅਰਵੇਜ਼ ਨੇ ਲੋਕਤੰਤਰ ਦੀ ਮੰਗ ਕਰਨ ਵਾਲੇ ਅੰਦੋਲਨ ‘ਚ ਸ਼ਿਰਕਤ ਕਰਨ ਵਾਲੇ ਤੇ ਉਸ ਦਾ ਸਮਰਥਨ ਕਰਨ ਵਾਲੇ ਆਪਣੇ ਮੁਲਾਜ਼ਮਾਂ ਖ਼ਿਲਾਫ਼ ਸਜ਼ਾ ਦੀ ਕਾਰਵਾਈ ਕੀਤੀ ਹੈ। ਏਅਰਵੇਜ਼ ਹੁਣ ਤਕ 20 ਪਾਇਲਟਾਂ ਤੇ ਕੈਬਿਨ ਕਰੂ ਨੂੰ ਅੰਦੋਲਨ ‘ਚ ਸ਼ਾਮਿਲ ਹੋਣ ਕਾਰਨ ਬਰਖ਼ਾਸਤ ਕਰ ਚੁੱਕੀ ਹੈ। ਏਅਰਵੇਜ਼ ਨੇ ਕਿਹਾ ਹੈ ਕਿ ਉਹ ਚੀਨ ਸਰਕਾਰ ਦੇ ਨਿਯਮਾਂ ਨਾਲ ਬੱਝੀ ਹੈ।
ਬਰਖ਼ਾਸਤਗੀ ਦੇ ਹੁਕਮ ਵਾਪਸ ਲੈਣ ਦੀ ਮੰਗ ਲੈ ਕੇ ਕਰੀਬ ਦੋ ਹਜ਼ਾਰ ਲੋਕ ਕੈਥੀ ਪੈਸੇਫਿਕ ਦੇ ਹਾਂਗਕਾਂਗ ਸਥਿਤ ਹੈੱਡਕੁਆਰਟਰ ਦੇ ਬਾਹਰ ਇਕੱਠੇ ਹੋਏ ਸਨ ਤੇ ਉਨ੍ਹਾਂ ਨੇ ਅਰਾਜਕਤਾ ਫੈਲਾਏ ਬਗ਼ੈਰ ਆਪਣੀ ਗੱਲ ਰੱਖੀ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਹਾਂਗਕਾਂਗ ਕੌਮਾਂਤਰੀ ਹਵਾਈ ਅੱਡਾ ਪ੍ਰਸ਼ਾਸਨ ਨੂੰ ਅੰਦੋਲਨ ਕਾਰਨ ਕਰੀਬ ਇਕ ਹਜ਼ਾਰ ਉਡਾਣਾਂ ਰੱਦ ਕਰਨੀਆਂ ਪਈਆਂ ਸਨ। ਅਰਾਜਕ ਸਥਿਤੀ ‘ਚ ਹਵਾਈ ਅੱਡੇ ਤੋਂ ਆਵਾਜਾਈ ਬੰਦ ਕਰਨੀ ਪਈ। ਇਸ ਦੌਰਾਨ ਅੰਦੋਲਨ ‘ਚ ਕੈਥੀ ਪੈਸੇਫਿਕ ਦੇ ਮੁਲਾਜ਼ਮ ਵੀ ਸ਼ਾਮਿਲ ਹੋਏ ਸਨ। ਮੁਜ਼ਾਹਰੇ ‘ਚ ਸ਼ਾਮਿਲ ਫਲਾਈਟ ਅਟੈਂਡੈਂਟ ਐਸੋਸੀਏਸ਼ਨ ਦੀ ਸਾਬਕਾ ਮੁਖੀ ਰੇਬੇਕਾ ਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਗ਼ੈਰ ਨੋਟਿਸ ਦੇ ਹੀ ਬਰਖ਼ਾਸਤ ਕਰ ਦਿੱਤਾ ਗਿਆ, ਜਦਕਿ ਉਨ੍ਹਾਂ ਨੇ ਕਦੀ ਕੋਈ ਅਨੁਸ਼ਾਸਨ ਤੋੜਨ ਵਾਲਾ ਕੰਮ ਨਹੀਂ ਕੀਤਾ ਸੀ।
ਇਸ ਤੋਂ ਇਵਾਲਾ ਇਸੇ ਸਾਮ ਨੂੰ ਚਾਰਟਰ ਪਾਰਕ ਵਿਚ ਪੁਲੀਸ ਵੱਲੋਂ ਔਰਤ ਵਿਖਾਵਾਕਾਰੀਆਂ ਦੇ ਸ਼ੋਸਣ ਵਿਰੱਧ ਵਿਖਾਵਾ ਕੀਤਾ ਗਿਆ । ਇਸ ਦਾ ਪ੍ਰਬੰਧ ਔਰਤਾਂ ਦੇ ਕਈ ਗੁਰਪਾਂ ਨੇ ਮਿਲ ਕੇ ਕੀਤਾ ਸੀ। ਉਨਾ ਦਾ ਦੋਸ ਸੀ ਕਿ ਪੁਲੀਸ ਔਰਤਾਂ ਨੂੰ ਫੜ ਕੇ ਉਨਾ ਦੀ ਤਲਾਸ਼ੀ ਲੈਣ ਦੇ ਬਹਾਨੇ ਉਨਾਂ ਨੁੰ ਨਿਰਵਸਤਰ ਕਰਦੀ ਹੈ ਤੇ ਪੀੜਤ ਕਰਦੀ ਹੈ। ਉਨਾਂ ਨੇ ਕੁਝ ਦਿਨ ਪਹਿਲਾਂ ਔਰਤ ਨੂੰ ਗਿਰਫਤਾਰ ਕਰਦੇ ਸਮੈ ਉਸ ਦੇ ਕੱਪੜੈ ਉਤਰਨ ਵਾਲੀ ਘਟਨਾ ਦਾ ਵੀ ਜਿਕਰ ਕਈ ਬੁਲਾਰਿਆ ਨੇ ਕੀਤਾ।