ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਵਿਰੋਧੀ ਬਿੱਲ ਦੇ ਵਿਰੋਧ ਵਿਚ ਹੋਣ ਵਾਲੇ ਵਿਖਾਵਿਆ ਤੇ ਹਿੰਸਕ ਹੋਣ ਤੋਂ ਬਆਦ ਹੁਣ ਪੁਲੀਸ ਨੇ ਸਖਤੀ ਵਰਤਣੀ ਸੁਰੂ ਕਰ ਦਿਤੀ ਹੈ। ਇਸੇ ਦੌਰਾਨ ਜਿਥੇ 31 ਅਗਸਤ ਨੂੰ ਹੋਣ ਵਾਲੇ ਰੈਲੀ ਤੇ ਮਾਰਚ ਨੂੰ ਪੁਲੀਸ ਨੇ ਮਨਜੂਰੀ ਦੇਣ ਤੋ ਨਾਹ ਕਰ ਦਿਤੀ ਹੈ ਉਥੇ ਹੀ ਬੀਤੀ ਰਾਤ ਤੋਂ ਇਸ ਅਦੋਲਨ ਨਾਲ ਜੁੜੇ ਲੀਡਰਾਂ ਦੇ ਫੜੇ ਜਾਣ ਦੀਆਂ ਸੂਚਨਾਵਾਂ ਵੀ ਆ ਰਹੀਆਂ ਹਨ। ਇਨਾਂ ਵਿਚ ਜੋਸੁਆ ਵਾਂਗ, ਐਡੀਚੈਨ ਅਤੇ ਐਗਨਸ ਚਾਓ ਸ਼ਾਮਲ ਹਨ। ਮੀਡੀਆਂ ਰਿਪੋਰਟਾਂ ਅਨੁਸਾਰ ਇਨਾਂ ਨੂੰ ਵੱਖ ਵੱਖ ਧਰਾਵਾਂ ਤਹਿਤ ਗਿਰਫਤਾਰ ਕੀਤਾ ਗਿਆ ਹੈ।ਇਹਨਾਂ ਵਿਚੋ ਕਈ ਤਾਂ ਪਹਿਲਾਂ ਵੀ ਜੇਲ ਕੱਟ ਚੁਕੇ ਹਨ।ਇਸੇ ਦੌਰਾਨ ਇਹ ਵੀ ਖਬਰਾਂ ਹਨ ਕਿ ਜਮਹੂਰੀ ਪੱਖ ਕੁਝ ਲੀਡਰਾਂ ਤੇ ਕੱਲ ਹਮਲੇ ਕੀਤੇ ਗਏ। ਦੇਰ ਰਾਤ ਸਮ ਸੂ ਪੋ ਪੁਲੀਸ਼ ਸਟੇਸ਼ਨ ਦੇ ਬਾਹਰ ਫਿਰ ਵਿਖਾਵਾ ਕੀਤਾ ਗਿਆ ਜਿਸ ਨੂੰ ਪੁਲੀਸ ਨੇ ਖਦੇੜ ਦਿਤਾ।
ਕੱਲ ਹੀ ਸੈਕਡਰੀ ਸਕੂਲਾਂ ਨਾਲ ਸਬੰਧਤ ਕੁਝ ਵਿਦਿਆਰਥੀ ਗੁਰਪਾਂ ਨੇ 2 ਹਫਤੇ ਲਈ ਹੜਤਾਲ ਦਾ ਫੈਸਲਾ ਕੀਤਾ ਹੈ ਜੋ ਕਿ 3 ਸਤੰਬਰ ਤੋ ਸੁਰੂ ਹੋਵੇਗਾ।