ਜਮਹੂਰੀਅਤ ਪੱਖੀ ਲੀਡਰਾਂ ਦੀ ਫੜੋ ਫੜੀ ਜਾਰੀ, ਪੁਲੀਸ ਵਾਲੇ ਤੇ ਹਮਲਾ,ਹਵਾਈ ਅੱਡਾ ਘੇਰਨ ਦੀ ਤਿਆਰੀ

0
608

ਹਾਂਗਕਾਂਗ(ਪਚਬ)ਹਾਂਗਕਾਂਗ ਵਿਚ ਹਵਾਲਗੀ ਬਿੱਲ ਵਿਰੋਧੀ ਅਦੋਲਨ ਦੇ ਹਿੰਸਕ ਹੋਣ ਤੋਂ ਬਾਅਦ ਪੁਲੀਸ ਨੇ ਸਖਤੀ ਕਰਦਿਆ ਇਸ ਅਦੋਲਨ ਨਾਲ ਜੁੜੈ ਕਈ ਲੀਡਰਾਂ ਨੂੰ ਗਿਰਫਤਾਰ ਕੀਤਾ ਹੈ। ਇਨਾਂ ਵਿਚ ਕੁਝ ਸਿਆਸੀ ਵਿਅਕਤੀ ਅਤੇ ਵਿਦਿਆਰਥੀ ਲੀਡਰ ਵੀ ਸਾਮਲ ਹਨ। ਇਨਾਂ ਦੀ ਗਿਣਤੀ ਦੇਰ ਰਾਤ ਤੱਕ 10 ਦੱਸੀ ਗਈ ਹੈ। ਇਸੇ ਦੌਰਾਨ ਕੱਲ ਸਵੇਰੇ ਫੜੈ ਗਏ ਜੋਸੁਆ ਵਾਂਗ ਅਤੇ ਐਗਨਸ ਚਾਓ ਨੂੰ ਜਮਾਨਤ ਮਿਲੀ ਗਈ ਅਤੇ ਉਨਾਂ ਨੂੰ ਰਾਤ 11 ਤੋ ਸਵੇਰੇ 7 ਵਜੇ ਤੱਕ ਘਰ ਵਿਚ ਰਹਿਣ ਦੇ ਹੁਕਮ ਦਿਤੇ ਗਏ ਹਨ ਤੇ ਐਡਮੈਰਲਟੀ ਏਰੀਏ ਵਿਚ ਜਾਣ ਦੀ ਮਨਾਹੀ ਹੋਵੇਗੀ। ਇਸੇ ਦੌਰਾਨ ਕੁਝ ਇੱਕ ਲੀਡਰਾਂ ਦੇ ਹਾਂਗਕਾਂਗ ਦੇ ਭੱਜਣ ਦੀਆਂ ਵੀ ਖਬਰਾਂ ਹਨ ਜਿਨਾਂ ਵਿਚ ਇਕ ਅਹਿਮ ਨਾਮ ਹੈ ਗਾਇਕ ਡੈਸਨ ਹੋ ਦਾ ਜਿਸ ਨੇ ਯੂ ਐਨ ਹਾਂਗਕਾਂਗ ਸਬੰਧੀ ਭਾਸਣ ਦਿਤਾ ਸੀ।
ਦੇਰ ਰਾਤ ਡਿਉਟੀ ਤੋਂ ਘਰ ਪਰਤ ਰਹੇ ਪੁਲ਼ੀਸ ਵਾਲੇ ਤੇ 3 ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤ। ਇਹ ਘਟਨਾ ਕੁਆਈ ਚੁੰਗ ਇਲਾਕੇ ਦੀ ਹੈ।
ਅੱਜ ਹਾਂਗਕਾਂਗ ਆਈਲੈਡ ਤੇ ਹੋਣ ਵਾਲੇ ਇਕ ਵਿਖਾਵੇ ਨੂੰ ਪੁਲੀਸ ਨੇ ਮਨਜੁਰੀ ਨਹੀ ਦਿਤੀ ਤੇ ਪ੍ਰਬੰਧਕਾਂ ਨੇ ਇਹ ਨੂੰ ਰੱਦ ਕਰ ਦਿਤਾ ਪਰ ਪੁਲੀਸ ਨੂੰ ਡਰ ਹੈ ਕਿ ਕੁਝ ਲੋਕੀ ਫਿਰ ਵਿਚ ਇਕੱਠੇ ਹੋ ਕੇ ਗੜਬੜ ਕਰ ਸਕਦੇ ਹਨ ।ਇਸ ਲਈ ਪੁਲੀਸ਼ ਲੋਕਾਂ ਨੂੰ ਫੋਨਾਂ ਤੇ ਸਦੇਸ਼ ਭੇਜ ਕੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਐਮ ਟੀ ਆਰ ਨੇ ਐਨਾਲ ਕੀਤਾ ਹੈ ਕਿ ਅੱਜ ਬਾਅਦ ਦੁਪਿਹਰ 1.30 ਵਜੇ ਤੋ ਬਾਅਦ ਸਾਇਗ ਪੂਨ ਸਟੇਸਨ ਤੇ ਗੱਡੀਆਂ ਨਹੀ ਰੁਕਣਗੀਆਂ।
ਪਹਿਲੀ ਸਤੰਬਰ ਐਤਵਾਰ ਨੂੰ ਹਵਾਈ ਅੱਡਾ ਘੇਰਨ ਦੇ ਐਨਾਲ ਤੋ ਬਾਅਦ ਹਵਾਈ ਅੱਡਾ ਪ੍ਰਬੰਧਕਾਂ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ।ਹੋ ਸਕਦਾ ਹੈ ਕਿ ਇਸ ਕਾਰਨ ਹਵਾਈ ਅਵਾਜਾਈ ਤੇ ਵੀ ਅਸਰ ਪਵੇ।
ਬੀਤੀ ਰਾਤ ਚਾਰਟਰ ਗਾਰਡਨ ਸੈਟਰਲ ਵਿਚ ਸੈਕੜੇ ਜਨਾਵਰ ਪ੍ਰੇਮੀਆਂ ਨੇ ਪੁਲੀਸ ਵਿਰੱਧ ਵਿਖਾਵਾ ਕੀਤਾ। ਉਨਾਂ ਦਾ ਦੋਸ਼ ਹੈ ਕਿ ਪੁਲੀਸ਼ ਨੇ ਜਾਨਵਾਰਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਜਿਨਾਂ ਵਿਚ ਪੁਲੀਸ਼ ਦੇ ਆਪਣੇ ਕੁੱਤੇ ਵੀ ਸ਼ਾਮਲ ਸਨ।ਇਸ ਤੋ ਇਲਾਵਾ ਇਸ ਗੈਸ ਦਾ ਅਸਰ ਉਸ ਇਲਾਕੇ ਵਿਚ ਰਹਿੰਦੇ ਬਹੁਤ ਸਾਰ ਕੁੱਤੇ ਬਿੱਲੀਆਂ ਤੇ ਵੀ ਮਾੜਾ ਅਸਰ ਹੁੰਦਾ ਹੈ।
ਸਨਿਚਰਵਾਰ ਦੀ ਹਾਂਗਕਾਂਗ ਰੈਲੀ ਤੇ ਪਾਬੰਦੀ ਤੋਂ ਬਾਅਦ ਪੁਲੀਸ਼ ਨੇ ਚਿਮ ਸਾ ਸੂਈ ਵਿਚ ਸੋਮਵਾਰ ਨੂੰ ਹੋਣ ਵਾਲੀ ਰੈਲੀ ਤੇ ਵੀ ਪਾਬੰਦੀ ਲਾ ਦਿਤੀ ਹੈ।ਇਹ ਰੈਲੀ ਸੋਮਵਾਰ ਅਤੇ ਮੰਗਵਾਰ ਨੂੰ ਹੋਣ ਵਾਲੀ ਆਮ ਹੜਤਾਲ ਦੇ ਸਬੰਧ ਵਿਚ ਸੀ।