ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਨਾਲ ਲੱਗਦੇ ਦੇਸ਼ ਮਕਾਓ ਵਿਚ ਵਾਪਰੀ ਇਕ ਘਟਨਾ ਵਿਚ ਆਗਰੇ ਦੇ ਨੌਜਵਾਨ ਅਮਨ ਸ਼ਸ਼ੀ ਆਨੰਦ ਵਲੋਂ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਾਪਿਆਂ ਦਾ ਇਕੋ ੁਇਕ ਪੁੱਤਰ ਤੇ ਇਕ ਭੈਣ ਦਾ ਇਕਲੌਤਾ ਭਰਾ ਅਮਨ 20 ਮਈ ਨੂੰ ਟ੍ਰੈਵਲ ਏਜੰਟ ਨੂੰ ਸਾਢੇ ਪੰਜ ਲੱਖ ਰੁਪਏ ਦੇ ਕਰੀਬ ਰਕਮ ਦੇ ਕੇ ਮਕਾਓ ਆਇਆ ਸੀ | ਅਮਨ ਨੇ ਪੰਜਾਬ ਤੋਂ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਸੀ | ਏਜੰਟਾਂ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਨੌਕਰੀ ਨਾ ਮਿਲਣ ‘ਤੇ ਅਮਨ ਦਿਮਾਗੀ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਿਆ | ਭਾਵੇਂ ਪਰਿਵਾਰ ਵਲੋਂ ਅਮਨ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕਰਕੇ ਉਸ ਦੀ 9 ਜੁਲਾਈ ਦੀ ਵਾਪਸੀ ਦੀ ਟਿਕਟ ਕਰਵਾਈ ਗਈ ਸੀ ਪਰ ਅਮਨ ਵਲਾੋ ਪਰਿਵਾਰ ਦੀ ਰਕਮ ਦੇ ਹੋਏ ਨੁਕਸਾਨ ਨੂੰ ਨਾ ਬਰਦਾਸ਼ਤ ਕਰਦਿਆਂ 3 ਜੁਲਾਈ ਨੂੰ ਕਰੀਬ ਦੋ ਬੋਤਲਾਂ ਸ਼ਰਾਬ ਦੀਆਂ ਪੀ ਕੇ ਸਮੁੰਦਰ ਦੇ ਨਾਲ ਲੱਗਦੇ ਅਪਾਰਟਮੈਂਟ ਤੋਂ ਸਮੁੰਦਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ | ਦੁਖਦਾਈ ਗੱਲ ਇਹ ਹੈ ਕਿ ਮਿ੍ਤਕ ਅਮਨ ਦੇ ਮਾਪਿਆਂ ਨੂੰ ਉਸ ਦੀ ਦੇਹ ਨੂੰ ਭਾਰਤ ਮੰਗਵਾਉਣ ‘ਤੇ 10 ਲੱਖ ਦੇ ਕਰੀਬ ਹੋਰ ਖ਼ਰਚਾ ਆਵੇਗਾ | ਭਾਰਤ ਦੀ ਕੇਂਦਰ ਸਰਕਾਰ ਅਤੇ ਹਾਂਗਕਾਂਗ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਅਮਨ ਦੀ ਮਿ੍ਤਕ ਦੇਹ ਕਰੀਬ ਇਕ ਹਫ਼ਤੇ ਤੱਕ ਭਾਰਤ ਪੁੱਜਦੀ ਕੀਤੀ ਜਾਵੇਗੀ |