ਹਾਂਗਕਾਂਗ (ਪਚਬ): ਹਾਂਗਕਾਂਗ ‘ਚ ਸਰਕਾਰ ਵਿਰੋਧੀ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਇਕ ਰੇਲਵੇ ਸਟੇਸ਼ਨ ਤੱਕ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੂੰ ਟੀਚਾ ਵਿਰੋਧ ਪ੍ਰਦਰਸ਼ਨ ਦੇ ਜ਼ਰੀਏ ਸ਼ਹਿਰ ‘ਚ ਚੀਨ ਸਮਰਥਕ ਨੇਤਾਵਾਂ ‘ਤੇ ਦਬਾਅ ਵਧਾਉਣਾ ਹੈ। ਪਿਛਲੇ ਸੋਮਵਾਰ ਨੂੰ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋਇਆ ਸੀ। ਹਜ਼ਾਰਾਂ ਨੌਜਵਾਨਾਂ, ਨਕਾਬ ਲਾ ਕੇ ਪ੍ਰਦਰਸ਼ਨਕਾਰੀਆਂ ਨੇ ਸੰਸਦ ‘ਚ ਦਾਖਲ ਹੋਣ ਦਾ ਯਤਨ ਕੀਤਾ ਸੀ। ਦੱਸ ਦਈਏ ਕਿ ਹਵਾਲਗੀ ਬਿੱਲ ਖਿਲਾਫ ਪਿਛਲੇ ਇਕ ਮਹੀਨੇ ਤੋਂ ਹਾਂਗਕਾਂਗ ‘ਚ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਪੁਲਸ ਦੇ ਨਾਲ ਕਈ ਵਾਰ ਲੋਕਾਂ ਦੀਆਂ ਝੱੜਪਾਂ ਵੀ ਹੋਈਆਂ ਹਨ।
ਹੁਣ ਇਸ ਪ੍ਰਦਰਸ਼ਨ ‘ਚ ਲੋਕਤਾਂਤਰਿਕ ਸੁਧਾਰ ਦੀ ਮੰਗ ਵੀ ਸ਼ਾਮਲ ਹੋ ਗਈ ਹੈ। ਆਯੋਜਕਾਂ ਨੇ ਦੱਸਿਆ ਕਿ ਮਾਰਚ ਦੇ ਤਹਿਤ ਸਿਮ ਸ਼ਾ ਸੂਈ ‘ਚ 2,30,000 ਲੋਕ ਸੜਕਾਂ ‘ਤੇ ਉਤਰੇ। ਚੀਨੀ ਸੈਲਾਨੀਆਂ ਵਿਚਾਲੇ ਸ਼ਹਿਰ ਦਾ ਇਹ ਹਿੱਸਾ ਕਾਫੀ ਪਸੰਦੀਦਾ ਹੈ। ਪੁਲਸ ਨੇ ਕਿਹਾ ਕਿ ਪ੍ਰਦਰਸ਼ਨ ‘ਚ 56,000 ਲੋਕ ਸ਼ਾਮਲ ਹੋਏ। ਆਯੋਜਕਾਂ ਦਾ ਕਹਿਣਾ ਹੈ ਕਿ ਮਾਰਚ ਦੇ ਜ਼ਰੀਏ ਉਹ ਸ਼ਹਿਰ ‘ਚ ਆਏ ਚੀਨ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਪ੍ਰਦਰਸ਼ਨ ਕਿਸ ਲਈ ਚੱਲ ਰਿਹਾ ਹੈ।
ਪ੍ਰਦਰਸ਼ਨਕਾਰੀ ਬਿੱਲ ਨੂੰ ਪੂਰੀ ਤਰ੍ਹਾਂ ਵਾਪਸ ਲੈਣ, ਪੁਲਸ ਵੱਲੋਂ ਹੰਝੂ ਗੈਲ ਅਤੇ ਰੱਬੜ ਦੀਆਂ ਗੋਲੀਆਂ ਦੇ ਇਸਤੇਮਾਲ ਦੀ ਸੁਤੰਤਰ ਜਾਂਚ ਕਰਾਉਣ, ਗ੍ਰਿਫਤਾਰ ਲੋਕਾਂ ਲਈ ਮੁਆਫੀ ਅਤੇ ਸ਼ਹਿਰ ਦੀ ਨਾ ਚੁਣੀ ਗਈ ਨੇਤਾ ਕੇਰੀ ਲਾਮ ਦੇ ਅਹੁਦੇ ਤੋਂ ਹੱਟਣ ਦੀ ਮੰਗ ਕਰ ਰਹੇ ਹਨ।
ਦੇਰ ਰਾਤ ਬਹੁਤ ਸਾਰੇ ਵਿਖਾਵਾਕਾਰੀ ਨਾਥਨ ਰੋਡ ਦੇ ਧਰਨਾ ਮਾਰ ਕੇ ਬੈਠ ਗਏ ਇਸ ਕਾਰਨ ਇਹ ਬਹੁਤ ਹੀ ਗਹਿਮਾ ਗਹਿਮੀ ਵਾਲੇ ਇਲਾਕੇ ਵਿਚ ਆਵਾਜਾਈ ਠੱਪ ਹੋ ਗਈ। ਇਸ ਤੇ ਪੁਲੀਸ ਹਰਕਤ ਵਿਚ ਆਏ ਤੇ ਉਸ ਨੇ ਬਲ ਪ੍ਰਯੋਗ ਕਰਕੇ ਲੋਕਾਂ ਤੋਂ ਉਹ ਸੜਕ ਖਾਲੀ ਕਰਵਾਈ । ਇਸ ਦੌਰਾਨ ਕੁਝ ਲੋਕਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਵੀ ਲਿਆ। ਕੁਝ ਇਕ ਦੇ ਜਖਮੀ ਹੋਣ ਦੀਆਂ ਖਬਰਾਂ ਵੀ ਆਈਆਂ ਹਨ।