ਹਾਂਗਕਾਂਗ (ਜੰਗ ਬਹਾਦਰ ਸਿੰਘ)-ਪੰਜਾਬ ‘ਚ ਲੋੜਵੰਦਾਂ ਦਾ ਸਹਾਰਾ ਬਣੀ ‘ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ’ ਸੇਵਾ ਸੁਸਾਇਟੀ ਦੀ ਗੁਰੂਦੁਆਰਾ ਖ਼ਾਲਸਾ ਦੀਵਾਨ ਵਿਖੇ ਹੋਈ ਸਾਲਾਨਾ ਮੀਟਿੰਗ ‘ਚ 15 ਮੈਂਬਰੀ ਨਵੀਂ ਕਾਰਜਕਾਰਨੀ ਦੀ ਨਿਯੁਕਤੀ ਕੀਤੀ ਗਈ | ਜਿਸ ‘ਚ ਬਤੌਰ ਪ੍ਰਧਾਨ ਸੁੱਖਾ ਸਿੰਘ ਗਿੱਲ, ਸਕੱਤਰ ਸੁਖਦੇਵ ਸਿੰਘ ਸਭਰਾਅ ਅਤੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਰਿਆੜ ਦੇ ਨਾਲ 12 ਹੋਰ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ | ਜ਼ਿਕਰਯੋਗ ਹੈ ਕਿ 2016 ‘ਚ ਲੋੜਵੰਦਾਂ ਦੀ ਮਦਦ ਲਈ ਹੋਂਦ ‘ਚ ਆਈ | ਇਹ ਸਮਾਜਸੇਵੀ ਸੰਸਥਾ ਹੁਣ ਤੱਕ ਪੰਜਾਬ ਵਿਚ ਇਕ ਕਰੋੜ ਤੀਹ ਲੱਖ ਦੀ ਸੇਵਾ ਕਰ ਚੁੱਕੀ ਹੈ | ਸੰਸਥਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਮੇਂ ਵਸਣ ਸਿੰਘ ਮਲਮੋਹਰੀ, ਯਸ਼ਪਾਲ ਸਿੰਘ ਗ਼ਦਰਜਾਦਾ, ਗੁਰਦੇਵ ਸਿੰਘ ਮਾਲੂਵਾਲ, ਮਾਸਟਰ ਬਲਜੀਤ ਸਿੰਘ, ਜਗਰੂਪ ਸਿੰਘ ਸੰਗਤਪੁਰਾ, ਬਲਜਿੰਦਰ ਸਿੰਘ ਗਿੱਲ, ਸ਼ਰਨਜੀਤ ਸਿੰਘ, ਗੁਰਤੇਜ ਸਿੰਘ ਢਿੱਲੋਂ, ਜੁਝਾਰ ਸਿੰਘ, ਬਲਜੀਤ ਸਿੰਘ ਕਾਕੜਤਰੀਨ, ਜਗਜੀਤ ਸਿੰਘ ਸੰਧੂ, ਰਘੂਨਾਥ ਸ਼ਰਮਾ, ਬਲਵਿੰਦਰ ਸਿੰਘ ਵਲਟੋਹਾ, ਕੰਵਲਜੀਤ ਸਿੰਘ ਸੰਗਤਪੁਰਾ, ਸਤਿਬੀਰ ਸਿੰਘ ਸੁਹਾਵਾ, ਅਮਰ ਸਿੰਘ ਛੀਨਾ, ਤਨਮੋਹਿਤਬੀਰ ਸਿੰਘ ਰਿਆੜ ਅਤੇ ਬਲਵਿੰਦਰ ਸਿੰਘ ਖੱਖ ਹਾਜ਼ਰ ਸਨ |