‘ਤੀਆਂ ਤੀਜ ਦੀਆਂ’ ‘ਚ ਗਾਇਕਾ ਜਸਵਿੰਦਰ ਬਰਾੜ ਨੇ ਲਾਈਆਂ ਰੌਣਕਾਂ

0
788

ਹਾਂਗਕਾਂਗ, 26 ਜੁਲਾਈ (ਜੰਗ ਬਹਾਦਰ ਸਿੰਘ)-ਹੋਟਲ ਬਲਿਊ ਓਸ਼ਨ, ਜਾਰਡਨ ਵਿਖੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਤਹਿਤ ਵੀਰਪਾਲ ਕੌਰ, ਗੁਰਮੀਤ ਕੌਰ ਅਤੇ ਕਰਮਜੀਤ ਕੌਰ ਰਿਧੀ ਵਲੋਂ ਸਾਂਝੇ ਤੌਰ ‘ਤੇ ਕਰਵਾਏ ਪ੍ਰੋਗਰਾਮ ‘ਤੀਆਂ ਤੀਜ ਦੀਆਂ’ ‘ਚ ਪੰਜਾਬ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੀ ਗਾਇਕਾ ਜਸਵਿੰਦਰ ਬਰਾੜ ਨੇ ਆਪਣੀ ਗਾਇਕੀ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਹਾਂਗਕਾਂਗ ਦੀਆਂ ਪੰਜਾਬਣਾਂ ਨੂੰ ਝੂਮਣ ਲਾ ਦਿੱਤਾ | ਪ੍ਰੋਗਰਾਮ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਬਲਪ੍ਰੀਤ ਕੌਰ, ਕਰਮਜੀਤ ਕੌਰ ਅਤੇ ਗੁਰਮੀਤ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ ਅਤੇ ਜਸਵਿੰਦਰ ਬਰਾੜ ਦੇ ਗਾਣੇ ‘ਜਿਊਾਦੇ ਰਹਿਣ’ ਨੂੰ ਬੇਹੱਦ ਸਲਾਹਿਆ ਗਿਆ | ਇਸ ਪ੍ਰੋਗਰਾਮ ‘ਚ ਬੱਚੀਆਂ ਵਲੋਂ ਗਿੱਧਾ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਅਤੇ ਪ੍ਰੋਗਰਾਮ ਵਿਚ ਮੌਜੂਦ ਹਰ ਪੰਜਾਬਣ ਵਲੋਂ ਰਵਾਇਤੀ ਬੋਲੀਆਂ ਤੇ ਗਿੱਧਾ ਪਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਗਿਆ | ਪ੍ਰੋਗਰਾਮ ਦੀ ਸਫ਼ਲਤਾ ਵਿਚ ‘ਸਿੰਘ ਵੈੱਲਫੇਅਰ’ ਵਲੋਂ ਪ੍ਰਮੁੱਖ ਸਹਿਯੋਗ ਦਿੱਤਾ ਗਿਆ ਅਤੇ ਸੰਚਾਲਕਾ ਵਲੋਂ ਕੱਢੇ ਗਏ ਲੱਕੀ ਡਰਾਅ ‘ਚ ਆਈ ਪੈਡ, ਦੋ ਮੋਬਾਈਲ ਫੋਨ, 3 ਮਹਿੰਗੇ ਸੂਟ, 3000 ਡਾਲਰ ਦੇ ਗ੍ਰਾਸਰੀ ਅਤੇ 2000 ਡਾਲਰ ਦੇ ਕੈਸ਼ ਕੂਪਨ ਤੋਂ ਇਲਾਵਾ ਬਹੁਤ ਸਾਰੇ ਅਕਰਸ਼ਕ ਤੋਹਫ਼ੇ ਵੰਡੇ ਗਏ |