ਕੋਰੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ, ਲੋਕ ਖੂਬਸੂਰਤ ਚਮੜੀ ਦੇ ਲਈ ਸਲੈਪ ਥੈਰੇਪੀ ਅਪਣਾ ਰਹੇ ਹਨ। ਨਵਭਾਰਤ ਟਾਈਮਜ਼ ਦੀ ਖ਼ਬਰ ਮੁਤਾਬਿਕ ਨਿਖਰੀ ਚਮੜੀ ਦੇ ਲਈ ਇਸ ਥੈਰੇਪੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਹਾਲਾਂਕਿ ਭਾਰਤ ਵਿੱਚ ਇਹ ਪ੍ਰਚਲਨ ਹਾਲੇ ਸ਼ੁਰੂ ਨਹੀਂ ਹੋਇਆ। ਪਰ ਔਰਤਾਂ, ਮਰਦਾਂ, ਬੱਚਿਆਂ ਅਤੇ ਬੁੱਢੇ ਲੋਕ ਚਾਹੁੰਦੇ ਹਨ ਕਿ ਉਹ ਬਹੁਤ ਸੁੰਦਰ ਦਿਖਣ ਤੇ ਉਹਨਾਂ ਦੀ ਚਮੜੀ ਹਮੇਸ਼ਾਂ ਜਵਾਨ ਅਤੇ ਸੁੰਦਰ ਦਿਖਾਈ ਦੇਵੇ।
ਸ਼ਾਇਦ ਇਹੋ ਕਾਰਨ ਹੈ ਕਿ ਲੋਕ ਆਪਣੀ ਚਮੜੀ ‘ਤੇ ਗਲੋ ਬਰਕਰਾਰ ਰੱਖਣ ਲਈ ਪਾਰਲਰ ਵਿਚ ਕਈ ਘੰਟੇ ਬਿਤਾਉਂਦੇ ਹਨ, ਕਈ ਵਾਰ ਹਜ਼ਾਰਾਂ ਰੁਪਏ ਸੁੰਦਰਤਾ ਦੇ ਟਰੀਟਮੈਂਟ ਲਈ ਖਰਚ ਕਰਦੇ ਹਨ। ਮਾਰਕੀਟ ਵਿੱਚ ਫੈਸ਼ਨ ਅਤੇ ਸੁੰਦਰਤਾ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਬਹੁਤ ਲੋਕ ਵੀ ਅਪਣਾਉਂਦੇ ਹਨ।
ਹਾਲ ਹੀ ਵਿੱਚ, ਸੋਹਣੀ ਚਮੜੀ ਲਈ ਇੱਕ ਅਜੀਬੋ ਗਰੀਬ ਥੈਰਪੀ ਉਭਰ ਕੇ ਸਾਹਮਣੇ ਆਈ ਹੈ। ਇਸ ਥੈਰੇਪੀ ਦਾ ਨਾਮ ਸਲੈਪ ਥੈਰੇਪੀ ਹੈ, ਜਾ ਕਹਿ ਲਵੋ ਚਪੇੜ ਮਾਰਨ। ਇਸ ਥੈਰਪੀ ਦੇ ਤਹਿਤ, ਤੁਹਾਨੂੰ ਆਪਣੇ ਗਲਾਂ ‘ਤੇ ਥੱਪੜ ਮਾਰਨਾ ਹੈ। ਕੀ ਫੇਰ ਤੁਸੀਂ ਵੀ ਖੂਬਸੂਰਤ ਤੇ ਜਵਾਨ ਸਕਿਨ ਹਾਸਲ ਕਰਨ ਦੇ ਲਈ ਇਹ ਕੀਮਤ ਚੁਕਾਉਣ ਦੇ ਲਈ ਤਿਆਰ ਹੋ?
ਸੁੰਦਰਤਾ ਮਾਹਿਰਾਂ ਅਨੁਸਾਰ, ਜਦੋਂ ਤੁਸੀਂ ਹਲਕਾ ਹੱਥ ਨਾਲ ਆਪਣਾ ਚਿਹਰਾ ਥਪਥਪਾਉਂਦੇ ਹੋ, ਤਾਂ ਤੁਹਾਡੇ ਚਿਹਰੇ ਵਿੱਚ ਖੂਨ ਦੇ ਪ੍ਰਵਾਹ ਵਧੀਆ ਹੋਣਗੇ, ਜਿਸ ਕਾਰਨ ਚਮੜੀ, ਸਿਹਤਮੰਦ ਅਤੇ ਨਿਖਰੀ ਨਿਖਰੀ ਲੱਗੇਗੀ।