ਦਿੱਲੀ (ਏਜੰਸੀਆਂ) : ਸੋਨਾ ਇਕ ਵਾਰ ਫਿਰ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਆਲ ਇੰਡੀਆ ਸਰਾਫਾ ਸੰਘ ਦੇ ਮੁਤਾਬਕ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਸੋਨੇ ਦੀ ਕੀਮਤ 80,000 ਰੁਪਏ ਤੱਕ ਪਹੁੰਚ ਗਈ। ਇਸ ਦਾ ਕਾਰਨ ਗਹਿਣਾ ਵਿਕਰੇਤਾਵਾਂ ਅਤੇ ਸਟਾਕਿਸਟਾਂ ਵੱਲੋਂ ਵਧੀ ਹੋਈ ਖਰੀਦਦਾਰੀ ਸੀ। 24 ਕੈਰੇਟ ਸੋਨਾ ਕਰੀਬ ਇਕ ਮਹੀਨੇ ਬਾਅਦ 300 ਰੁਪਏ ਵਧ ਕੇ 80,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਮੰਗਲਵਾਰ ਨੂੰ ਪਿਛਲੇ ਸੈਸ਼ਨ ‘ਚ ਇਹ 79,700 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।
ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ‘ਚ ਵੀ ਲਗਾਤਾਰ ਤੀਜੇ ਦਿਨ ਵਾਧਾ ਦੇਖਣ ਨੂੰ ਮਿਲਿਆ ਹੈ। ਚਾਂਦੀ ਦੀ ਕੀਮਤ 500 ਰੁਪਏ ਚੜ੍ਹ ਕੇ ਕਰੀਬ ਇਕ ਮਹੀਨੇ ਦੇ ਉੱਚੇ ਪੱਧਰ 92,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਪਿਛਲੇ ਬਾਜ਼ਾਰ ਸੈਸ਼ਨ ‘ਚ ਇਹ ਸਫੈਦ ਧਾਤ 92,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ। ਵਪਾਰੀਆਂ ਨੇ ਇਸ ਦਾ ਕਾਰਨ ਸਥਾਨਕ ਬਾਜ਼ਾਰਾਂ ‘ਚ ਗਹਿਣਿਆਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਵਧਦੀ ਮੰਗ ਨੂੰ ਦੱਸਿਆ ਹੈ।
ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, “ਚੀਨ ਤੋਂ ਮਜ਼ਬੂਤ ਮੰਗ ਦੇ ਕਾਰਨ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।