ਨੇਪਾਲ ‘ਚ ਭੂਚਾਲ ਦੇ ਜ਼ਬਰਦਸਤ ਝਟਕੇ

0
48

ਨਵੀਂ ਦਿੱਲੀ (ਪੀਟੀਆਈ) : ਚੀਨ ਦੇ ਕਬਜ਼ੇ ਵਾਲੇ ਤਿੱਬਤ ਦੇ ਸ਼ਿਗਾਜੇ ਸ਼ਹਿਰ ਵਿਚ ਅੱਜ ਸਵੇਰੇ 6.8 ਦੀ ਸ਼ਿੱਦਤ ਵਾਲਾ ਭੂਚਾਲ ਆਇਆ, ਜਿਸ ਵਿਚ ਘੱਟੋ ਘੱਟ 53 ਵਿਅਕਤੀਆਂ ਦੀ ਮੌਤ ਹੋ ਗਈ ਤੇ 62 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਭੂਚਾਲ ਦੇ ਝਟਕੇ ਨਾਲ ਲੱਗਦੇ ਨੇਪਾਲ ਵਿਚ ਵੀ ਮਹਿਸੂਸ ਕੀਤੇ ਗਏ ਹਨ। ਖੇਤਰੀ ਆਫ਼ਤ ਰਾਹਤ ਦਫ਼ਤਰ ਮੁਤਾਬਕ ਮੰਗਲਵਾਰ ਸਵੇਰੇ 9:05 ਵਜੇ (ਚੀਨ ਦੇ ਸਮੇਂ ਅਨੁਸਾਰ) ਤਿੱਬਤ ਦੇ ਸ਼ਿਗਾਜੇ ਸ਼ਹਿਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ 6.8 ਦੀ ਸ਼ਿੱਦਤ ਵਾਲੇ ਭੂਚਾਲ ਕਰਕੇ 53 ਲੋਕਾਂ ਦੀ ਜਾਨ ਜਾਂਦੀ ਰਹੀ ਤੇ 62 ਹੋਰ ਜ਼ਖ਼ਮੀ ਹੋ ਗਏ। ਯੂਐੱਸਜੀਐੱਸ ਤੇ ਭਾਰਤੀ ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਸ਼ਿੱਦਤ 7.1 ਦੱਸਦਿਆਂ ਕਿਹਾ ਕਿ ਇਸ ਦਾ ਕੇਂਦਰ ਚੀਨ ਦੇ ਟਿੰਗਰੀ ਕਾਊਂਟੀ ਵਿਚ ਸ਼ਿਜਾਂਗ ਸੀ, ਜੋ ਉੱਤਰ ਪੂਰਬੀ ਨੇਪਾਲ ਦੇ ਖੁੰਬੂ ਹਿਮਾਲਾ ਪਰਬੱਤਮਾਲਾ ਵਿਚ ਲੋਬੁਤਸ ਤੋਂ 90 ਕਿਲੋਮੀਟਰ ਉੱਤਰ ਪੂਰਬ ਵਿਚ ਸਥਿਤ ਹੈ। ਹਾਲਾਂਕਿ ਚੀਨ ਨੇ ਭੂਚਾਲ ਦੀ ਸ਼ਿੱਦਤ 6.8 ਦਰਜ ਕੀਤੀ ਹੈ। ਇਸ ਦੌਰਾਨ ਨੇਪਾਲ ਦੇ ਕਾਠਮੰਡੂ ਵਿਚ ਆਏ ਜ਼ੋਰਦਾਰ ਭੂਚਾਲ ਕਰਕੇ ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ।
ਬਿਹਾਰ ਦੇ ਪਟਨਾ, ਮੁਜ਼ੱਫਰਪੁਰ, ਸਮਸਤੀਪੁਰ, ਮੋਤੀਹਾਰੀ, ਬੇਗੂਸਰਾਏ, ਮੁੰਗੇਰ, ਸ਼ਿਵਹਰ ਅਤੇ ਸਾਰਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੇਪਾਲ ਵਿੱਚ ਭੂਚਾਲ ਦੀ ਤੀਬਰਤਾ 7.1 ਮਾਪੀ ਗਈ।

LEAVE A REPLY

Please enter your comment!
Please enter your name here