ਪੂਣੇ: ਭਾਰਤ-ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਵਨ ਡੇ ਮੈਚ ‘ਤੇ ਮੁਸ਼ਕਲਾਂ ਦੇ ਬੱਦਲ ਮੰਡਰਾ ਰਹੇ ਹਨ। ਭਾਰਤ-ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਕ੍ਰਿਕਟ ਜਗਤ ‘ਚ ਹੜਕੰਪ ਮਚ ਗਿਆ ਹੈ। ਖਬਰਾਂ ਦੇ ਇਕ ਨਿਜੀ ਚੈਨਲ ਦੇ ਰਿਪੋਰਟਰ ਨੇ ਇਹ ਸਟਿੰਗ ਆਪਰੇਸ਼ਨ ਕੀਤਾ ਹੈ। ਕੀ ਇਹ ਮੈਚ ਹੋਵੇਗਾ ਜਾਂ ਨਹੀਂ ਇਸ ‘ਤੇ ਬੀ.ਸੀ.ਸੀ.ਆਈ. ਫੈਸਲਾ ਲਵੇਗਾ। ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ ਕਿ ਆਈ.ਸੀ.ਸੀ. ਦਾ ਮੈਚ ਰੈਫਰੀ ਇਸ ‘ਤੇ ਵਿਚਾਰ ਕਰੇਗਾ। ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ ਕਿ ਮੀਟਿੰਗ ਦੇ ਬਾਅਦ ਹੀ ਮੈਚ ਦੇ ਹੋਣ ‘ਤੇ ਫੈਸਲਾ ਕੀਤਾ ਜਾਵੇਗਾ। ਆਈ.ਸੀ.ਸੀ. ਰੈਫਰੀ ਪਿਚ ਇੰਸਪੈਕਸ਼ਨ ਦੇ ਬਾਅਦ ਫੈਸਲਾ ਲੈਣਗੇ।
ਕੈਮਰੇ ਦੇ ਅੱਗੇ ਕੀ ਬੋਲਿਆ ਪਿਚ ਕਿਊਰੇਟਰ
ਰਿਪੋਰਟਰ ਨੇ ਪਿਚ ਕਿਊਰੇਟਰ ਤੋਂ ਆਪਣੇ ਦੋ ਖਿਡਾਰੀਆਂ ਦੇ ਲਈ ਪਿਚ ‘ਚ ਕੁਝ ਬਦਲਾਅ ਕਰਨ ਲਈ ਕਿਹਾ, ਜਿਸ ‘ਤੇ ਕਿਊਰੇਟਰ ਪਾਂਡੂਰੰਗ ਇਕ ਦਮ ਰਾਜ਼ੀ ਹੋ ਗਿਆ। ਪਿਚ ਕਿਊਰੇਟਰ ਨੇ ਕਿਹਾ ਕਿ ਜੋ ਪਿਚ ਅਸੀਂ ਤਿਆਰ ਕੀਤੀ ਹੈ, ਉਸ ‘ਤੇ 337 ਦੌੜਾਂ ਦਾ ਸਕੋਰ ਹੋ ਸਕਦਾ ਹੈ ਜਿਸ ਨੂੰ ਆਸਾਨੀ ਨਾਲ ਚੇਜ਼ ਕੀਤਾ ਜਾ ਸਕਦਾ ਹੈ।
ਰਿਪੋਰਟਰ ਦੇ ਕਹਿਣ ‘ਤੇ ਪਾਂਡੂਰੰਗ ਉਸ ਨੂੰ ਪਿਚ ਦਿਖਾਉਣ ‘ਤੇ ਰਾਜ਼ੀ ਹੋ ਗਿਆ। ਜਦਕਿ ਨਿਯਮ ਮੁਤਾਬਕ ਪਿਚ ‘ਤੇ ਕਪਤਾਨ ਅਤੇ ਕੋਚ ਤੋਂ ਇਲਾਵਾ ਮੈਚ ਤੋਂ ਪਹਿਲਾਂ ਕੋਈ ਨਹੀਂ ਜਾ ਸਕਦਾ ਹੈ। ਜਦਕਿ ਪਿਚ ਕਿਊਰੇਟਰ ਨੇ ਕਿਹਾ ਕਿ ਉਹ ਕੁਝ ਹੀ ਮਿੰਟਾਂ ‘ਚ ਪਿਚ ਦਾ ਮਿਜਾਜ਼ ਬਦਲ ਸਕਦੇ ਹਨ। ਉਨ੍ਹਾਂ ਨੇ ਪਿੱਚ ‘ਤੇ ਕੀਲਾਂ ਵਾਲੇ ਜੁੱਤੇ ਪਹਿਨਕੇ ਜਾਣ ਦੀ ਇਜਾਜ਼ਤ ਦੇ ਦਿੱਤੀ, ਜਿਸ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੁੰਦੀ।