ਹੈੱਡ ਗ੍ਰੰਥੀ ਗਿਆਨੀ ਕਰਨਬੀਰ ਸਿੰਘ ਨਾਰਲੀ ਸੇਵਾ ਮੁਕਤੀ ‘ਤੇ ਸਨਮਾਨਿਤ

0
437

ਹਾਂਗਕਾਂਗ, 24 ਅਕਤੂਬਰ (ਜੰਗ ਬਹਾਦਰ ਸਿੰਘ)-ਹੈੱਡ ਗ੍ਰੰਥੀ ਗੁਰਦੁਆਰਾ ਖਾਲਸਾ ਦੀਵਾਨ ਗਿਆਨੀ ਕਰਨਬੀਰ ਸਿੰਘ ਨਾਰਲੀ ਨੂੰ ਕਰੀਬ 2 ਸਾਲ ਨਿਭਾਈਆਂ ਸੇਵਾਵਾਂ ਉਪਰੰਤ ਮੁਕਤ ਕਰਦਿਆਂ ਗੁਰਦੁਆਰਾ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ, ਗੁਰਮਤਿ ਕਲਾਸ ਹਾਂਗਕਾਂਗ ਦੇ ਬੱਚਿਆਂ ਅਤੇ ਹਾਂਗਕਾਂਗ ਦੀਆਂ ਸੰਗਤਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਖਾਲਸਾ ਦੀਵਾਨ ਸੰਤੋਖ ਸਿੰਘ, ਗੁਰਦੇਵ ਸਿੰਘ (ਬੋਰਡ ਮੈਂਬਰ), ਗੁਰਦੇਵ ਸਿੰਘ ਗਾਲਿਬ (ਬਿਲਡਿੰਗ ਕਨਵੀਨਰ), ਅਵਤਾਰ ਸਿੰਘ ਸੰਗਤਪੁਰ, ਬਾਵਾ ਸਿੰਘ, ਵੱਸਣ ਸਿੰਘ, ਸਤਪਾਲ ਸਿੰਘ ਮਾਲੂਵਾਲ, ਸੰਤੋਖ ਸਿੰਘ ਪੰਛੀ, ਅਰਜਨ ਸਿੰਘ ਤਾਰਕ, ਸ਼ੇਰ ਸਿੰਘ, ਹਾਕਮ ਸਿੰਘ, ਰੇਸ਼ਮ ਸਿੰਘ, ਬੀਬੀ ਰੁਪਿੰਦਰ ਕੌਰ, ਹਰਪ੍ਰੀਤ ਕੌਰ, ਸੁਖਦੇਵ ਸਿੰਘ ਬਰਾੜ ਅਤੇ ਬੀਬੀ ਹਰਦੀਪ ਕੌਰ ਸਮੇਤ ਗੁਰਮਤਿ ਕਲਾਸ ਦੇ ਬੱਚੇ ਮੌਜੂਦ ਸਨ |