ਸਭ ਤੋਂ ਤਾਕਤਵਰ ਪਾਸਪੋਰਟ ਕਿਸ ਦੇਸ਼ ਦਾ?

0
511

ਹਾਂਗਕਾਂਗ: ਪਾਸਪੋਰਟ ਸੂਚਕ-ਅੰਕ ਵਿਚ ਵੀਜ਼ਾ ਫਰੀ ਦੇ 159 ਅੰਕਾਂ ਨਾਲ ਸਿੰਗਾਪੁਰ ਦਾ ਪਾਸਪੋਰਟ ਦੁਨੀਆ ਵਿਚ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਏਸ਼ੀਆਈ ਦੇਸ਼ ਦੇ ਪਾਸਪੋਰਟ ਨੂੰ ਚੋਟੀ ਦਾ ਸਥਾਨ ਮਿਲਿਆ ਹੋਵੇ। ਇਸ ਸਬੰਧੀ ਵਿਸ਼ਵ ਵਿੱਤੀ ਸਲਾਹਕਾਰੀ ਫਰਮ ਆਰਟਨ ਕੈਪੀਟਲ ਵਲੋਂ ਵਿਕਸਤ ਪਾਸਪੋਰਟ ਸੂਚਕ-ਅੰਕ ਵਿਚ ਕਿਹਾ ਗਿਆ ਹੈ ਕਿ ਸਿੰਗਾਪੁਰ ਪਾਸਪੋਰਟ ਦੇ ਧਾਰਕ 173 ਦੇਸ਼ਾਂ ਵਿਚ ਵੀਜ਼ਾ ਫਰੀ ਦੀ ਸਹੂਲਤ ਦਾ ਆਨੰਦ ਮਾਣਦੇ ਹਨ। ਇਸ ਸੂਚਕ-ਅੰਕ ਵਿਚ ਜਰਮਨੀ 158 ਅੰਕਾਂ ਨਾਲ ਦੂਜੇ ਤੇ ਸਵੀਡਨ, ਦੱਖਣੀ ਕੋਰੀਆ 157 ਅੰਕਾਂ ਨਾਲ ਤੀਸਰੇ ਸਥਾਨ ‘ਤੇ ਹਨ।