‘ਅੰਗੂਰ ਰੱਖਦਾ ਦਿਮਾਗ ਸੈੱਟ’ :ਅਮਰੀਕੀ ਖੋਜ

0
453
ਨਿਊਯਾਰਕ: ਅਮਰੀਕੀ ਖ਼ੋਜੀਆਂ ਦਾ ਦਾਅਵਾ ਹੈ ਕਿ ਜੇ ਤੁਸੀਂ ਡਿਪ੍ਰੈਸ਼ਨ ਵਰਗੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਗੂਰ ਜ਼ਰੂਰ ਖਾਓ। ਅੰਗੂਰ ਖਾਣ ਨਾਲ ਮਨੋਵਿਕਾਰ ਘੱਟ ਹੁੰਦਾ ਹੈ।
           ਖ਼ੋਜੀਆਂ ਦਾ ਕਹਿਣਾ ਹੈ ਕਿ ਭੋਜਨ ਵਿੱਚ ਅੰਗੂਰ ਸ਼ਾਮਲ ਕਰਨ ਨਾਲ ਦਿਮਾਗ਼ੀ ਸਿਹਤ ‘ਤੇ ਚੰਗਾ ਅਸਰ ਪੈਂਦਾ ਹੈ, ਜਦੋਂਕਿ ਅੰਗੂਰ ਰਹਿਤ ਭੋਜਨ ਕਰਨ ਵਾਲਿਆਂ ਨੂੰ ਨਿਰਾਸ਼ਾ ਵਰਗੇ ਵਿਕਾਰਾਂ ਲਈ ਡਾਕਟਰ ਕੋਲ ਜਾਣਾ ਪੈ ਸਕਦਾ ਹੈ। ਖੋਜ ਦੇ ਨਤੀਜੇ ਦੱਸਦੇ ਹਨ ਕਿ ਭੋਜਨ ਵਿੱਚ ਅੰਗੂਰ ਤੋਂ ਮਿਲਣ ਵਾਲੇ ਤੱਤਾਂ ਨਾਲ ਨਿਰਾਸ਼ਾ ਵਰਗੇ ਮਨੋ-ਵਿਕਾਰ ਵਿੱਚ ਕਮੀ ਆਉਂਦੀ ਹੈ।
          ਖ਼ੋਜੀਆਂ ਨੇ ਦੱਸਿਆ ਕਿ ਅੰਗੂਰਾਂ ਨਾਲ ਤਿਆਰ ਬਾਇਓ ਐਕਟਿਵ ਡਾਈਟਰੀ ਪਾਲੀਫਿਨਾਲ ਤਣਾਅ ਭਰੀ ਨਿਰਾਸ਼ਾ ਦੀ ਹਾਲਤ ‘ਚੋਂ ਬਾਹਰ ਕੱਢਣ ਵਿੱਚ ਮਦਦਗਾਰ ਹੈ। ਇਹ ਬਿਮਾਰੀ ਦੇ ਇਲਾਜ ਵਿੱਚ ਅਸਰਦਾਰ ਹੋ ਸਕਦਾ ਹੈ। ਖੋਜ ਵਿੱਚ ਇਸ ਦਾ ਤਜਰਬਾ ਚੂਹੇ ‘ਤੇ ਕੀਤਾ ਗਿਆ ਤੇ ਨਤੀਜਾ ਹਾਂ-ਪੱਖੀ ਆਇਆ।