ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਜਿਸ ਬਿਲ ਨੂੰ ਲੈ ਕੇ ਤਾਜ਼ਾ ਹਲਾਤ ਬਣੇ ਹੋਏ ਹਨ, ਉਹ ਬਿੱਲ ਅੱਜ਼ ਸਰਕਾਰ ਵੱਲੋਂ ਵਾਪਸ ਲੈ ਲਿਆ ਗਿਆ। ਅੱਜ ਹੋਈ ਲੈਜੀਕੋ ਦੀ ਮੀਟਿੰਗ ਵਿਚ ਸਕਿਉਰਟੀ ਸਕੱਤਰ ਨੇ ਬਿਲ ਨੂੰ ਵਾਪਸ ਲੈਣ ਦਾ ਮਤਾ ਲਿਆਦਾ ਜੋ ਪਾਸ ਹੋ ਗਿਆ। ਇਸੇ ਦੌਰਾਨ ਸਰਕਾਰ ਵਿਰੋਧੀਆਂ ਨੇ ਸਕਿਉਰਟੀ ਸਕੱਤਰ ਜੋਹਨ ਲੀ ਦੇ ਅਸਤੀਫੇ ਦੀ ਮੰਗ ਕਰਦੇ ਨਾਹਰੇ ਬਾਜ਼ੀ ਕੀਤੀ। ਇਸ ਵੀ ਇਤਫਾਕ ਹੀ ਹੈ ਕਿ ਇਸ ਬਿਲ ਦਾ ਵਾਪਸ ਲੈਣ ਤੋ ਕੁਝ ਘੰਟੇ ਪਹਿਲਾ ਦੀ ਉੁਹ ਵਿਅਕਤੀ ਜੇਲ ਵਿਚੋ ਬਾਹਰ ਆ ਗਿਆ ਜਿਸ ਨੂੰ ਤਾਈਵਾਨ ਦੇ ਹਵਾਲੇ ਕਰਨ ਲਈ ਇਹ ਬਿੱਲ ਲਿਆਦਾ ਗਿਆ ਸੀ। 28 ਸਾਲਾ ਚੈਨ ਟੋਗ ਕਾਈ ਨਾਮੀ ਵਿਅਕਤੀ ਤੇ ਦੋਸ਼ ਹੈ ਕਿ ਉੁਸ ਨੇ ਆਪਣੀ ਦੋਸਤ ਲੜਕੀ ਦਾ ਤਾਇਵਾਨ ਵਿਚ ਕਤਲ ਕੀਤਾ ਤੇ ਉਸ ਤੋ ਬਾਅਦ ਹਾਂਗਕਾਂਗ ਭੱਜ ਆਇਆ। ਹਾਂਗਕਾਂਗ ਅਤੇ ਤਾਇਵਾਨ ਵਿਚਕਾਰ ਅਪਰਾਧੀਆਂ ਦੇਣ ਤਬਾਲਦੇ ਸਬੰਧੀ ਕੋਈ ਸਮਝੋਤਾ ਨਾ ਹੋਣ ਕਾਰਨ ਇਹ ਨਵਾ ਕਾਨੂੰਨ ਬਣਾਉਣ ਦਾ ਫੈਸਲਾ ਹਾਂਗਕਾਂਗ ਦੀ ਸਰਕਾਰ ਨੇ ਕੀਤਾ ਸੀ। 






























